ਕਪਾਹ ਪੰਜਾਬ ਦੀ ਇੱਕ ਵੱਡਮੁੱਲੀ ਵਪਾਰਕ ਫਸਲ ਹੋਣ ਸਦਕਾ ਇਹ ਪੰਜਾਬ ਦੀ ਕਿਰਸਾਨੀ ਦੀ ਆਰਥਿਕ ਸਥਿਤੀ ਤੇ ਬਹੁਤ ਅਸਰ ਪਾਉਂਦੀ ਹੈ। ਕਪਾਹ ਦੀ ਫਸਲ ਤੇ ਕੀੜੇ ਬਿਜਾਈ ਤੋਂ ਲੈ ਕੇ ਪੱਕਣ ਤੱਕ ਨੁਕਸਾਨ ਪਹੁੰਚਾਉਂਦੇ ਰਹਿੰਦੇ ਹਨ। ਜਿਨ੍ਹਾਂ ਵਿੱਚ ਅਮਰੀਕਣ ਸੁੰਡੀ, ਚਿੱਟੀ ਮੱਖੀ, ਤੰਬਾਕੂ ਸੁੰਡੀ ਅਤੇ ਹੁਣ ਮੀਲੀ ਬੱਗ ਮੁੱਖ ਕੀੜਿਆਂ ਦੀ ਸੂਚੀ ਵਿੱਚ ਆਉਂਦੇ ਹਨ। ਇਨ੍ਹਾਂ ਦੀ ਸੁਚੱਜੀ ਰੋਕਥਾਮ ਲਈ ਸਰਵਪੱਖੀ ਕੀਟ ਪ੍ਰਬੰਧ ਅਪਨਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਨ੍ਹਾਂ ਦੀ ਗਿਣਤੀ ਨੁਕਸਾਨ ਵਾਲੇ ਪੱਧਰ (ਆਰਥਿਕ ਕਗਾਰ ਤੋਂ ਉੱਪਰ) ਤੱਕ ਨਾ ਪਹੁੰਚੇ ਅਤੇ ਨਾਲ-2 ਸਾਡੇ ਮਿੱਤਰ ਕੀੜੇ ਵੀ ਬਚੇ ਰਹਿਣ। ਇਨ੍ਹਾਂ ਦੀ ਸੁਚੱਜੀ ਰੋਕਥਾਮ ਲਈ ਕੀੜਿਆਂ ਦੀ ਜਾਣ ਪਹਿਚਾਣ, ਜੀਵਨ-ਚੱਕਰ ਅਤੇ ਸਰਵਪੱਖੀ ਰੋਕਥਾਮ ਬਾਰੇ ਜਾਣਕਾਰੀ ਹੋਣਾ ਅਤਿਅੰਤ ਜ਼ਰੂਰੀ ਹੈ।

ਸਹੀ ਗਿਆਨ ਅਤੇ ਜਾਣਕਾਰੀ ਕੀਟ ਪ੍ਰਬੰਧ ਬਾਰੇ ਫੈਸਲਾ ਲੈਣ ਲਈ ਮੁੱਖ ਪਾਤਰ ਹਨ। ਸਰਵਪੱਖੀ ਕੀਟ ਪ੍ਰਬੰਧ ਸਹੀ ਫੈਸਲਾ ਸਹਿਯੋਗ ਪ੍ਰਣਾਲੀ ਤੇ ਜ਼ੋਰ ਦਿੰਦਾ ਹੈ ਜੋ ਕਿ ਕਿਸਾਨਾਂ ਨੂੰ ਸਮਪੂਰਣ, ਸਹੀ ਅਤੇ ਸਮੇਂ ਸਿਰ ਜਾਣਕਾਰੀ ਦੇਣ ਤੇ ਅਧਾਰਿਤ ਹੈ। ਫੈਸਲਾ ਸਹਿਯੋਗ ਪ੍ਰਣਾਲੀ ਖੌਜ ਤੇ ਪ੍ਰਸਾਰ ਵਿਗਿਆਨੀਆ ਅਤੇ ਕਿਸਾਨਾਂ ਵਿੱਚ ਆਪਰਕ ਵਧਾਉਦੇ ਹੋਏ ਤਕਨੀਕੀ ਜਾਣਕਾਰੀ ਦੇ ਵਟਾਂਦਰੇ ਨੂੰ ਮਜਬੂਤ ਕਰਦਾ ਹੈ। ਖੋਜ ਅਤੇ ਪ੍ਰਸਾਰ ਵਿਗਿਆਨੀਆਂ ਨੂੰ ਨਵੀ ਤੋ ਨਵੀ ਜਾਣਕਾਰੀ ਹੋਣਾ ਜਰੂਰੀ ਹੈ ਤਾਂ ਜੋ ਉਹ ਭਵਿੱਖ ਵਿੱਚ ਖੋਜ ਕਾਰਜਨੀਤੀ ਤਿਆਰ ਕਰ ਸਕਣ। ਇੰਨਟਰਨੈਟ ਤੇ ਸਰਵਪੱਖੀ ਕੀਟ ਪ੍ਰਬੰਧ ਬਾਰੇ ਪਹਿਲਾ ਤੋ ਹੀ ਕਾਫੀ ਜਾਣਕਾਰੀ ਮੌਜੂਦ ਹੈ ਪਰ ਇਹ ਇਕਾਗਰਿਤ ਰੁਪ ਵਿੱਚ ਨਹੀਂ ਹੈ।


 

?  ਨਰਮੇ ਵਿੱਚ ਚਿੱਟੀ ਮੱਖੀ ਦੀ ਸਰਵਪੱਖੀ ਰੋਕਥਾਮ
?   ਨਰਮੇ ਤੋੱ ਬਾਅਦ ਮੀਲੀ ਬੱਗ ਦੀ ਰੋਕਥਾਮ ਕਿਵੇ ਕਰੀਏ?
?   ਨਰਮੇ ਵਿੱਚ ਤੰਬਾਕੂ ਸੁੰਡੀ ਦੀ ਸਰਵਪੱਖੀ ਰੋਕਥਾਮ
?   ਨਰਮੇ ਦੇ ਮੁੱਖ ਕੀੜਿਆਂ ਦੀ ਰੋਕਥਾਮ ਲਈ ਆਰਥਿਕ ਕਗਾਰ
?   ਨਰਮੇ ਵਿੱਚ ਸਰਵਪੱਖੀ ਕੀਟ ਪ੍ਰਬੰਧ ਸੰਬੰਧੀ ਲੋਕਾਂ ਵਿੱਚ ਜਾਗਰੁਕਤਾ ਦਾ ਮੁਲਾਂਕਣ


 

ਕਪਾਹ ਦਾ ਝਾੜ ਵਧਾਉਣ ਲਈ ਪੰਜਾਬ ਵਿੱਚ ਸਰ ਰਤਨ ਟਾਟਾ ਟਰਸੱਟ ਵਲੋਂ ਚਾਰ ਜ਼ਿਲਿਆਂ (ਬਠਿੰਡਾ, ਮੁਕਤਸਰ, ਮਾਨਸਾ ਅਤੇ ਫਿਰੋਜ਼ਪੁਰ) ਵਿੱਚ ਸਰਵਪੱਖੀ ਕੀਟ ਪ੍ਰਬੰਧ ਪ੍ਰਜੈਕਟ (ਆਈ. ਪੀ. ਐਮ.) ਸ਼ੁਰੂ ਕੀਤਾ ਗਿਆ ਹੈ ਜਿਸ ਅਧੀਨ ਕਿਸਾਨਾਂ ? ਸਰਵਪੱਖੀ ਕੀਟ ਪ੍ਰਬੰਧ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਕਪਾਹ ਦੀ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕੇ।

ਹੋਰ ਜਾਣੋ..

Designed and Developed by: Dr. A. K. Dhawan. All rights reserved.