|
ਸਰਵਪੱਖੀ ਕੀਟ ਪ੍ਰਬੰਧ (ਆਈ. ਪੀ. ਐਮ.) ਵਿੱਚ
ਕੀੜੇਮਾਰ ਜ਼ਹਿਰਾਂ ਦੇ ਛਿੜਕਾਅ ਤੋਂ ਇਲਾਵਾ ਦੂਜੇ ਤਰੀਕ
ਜਿਵੇਂ ਕਿ ਗੈਰ ਰਸਾਇਣਿਕ ਤਰੀਕੇ, ਕਾਸ਼ਤਕਾਰੀ ਢੰਗ,
ਮਿਤੱਰ ਕੀੜਿਆਂ ਦੀ ਵਰਤੋਂ ਅਤੇ ਹੋਰ ਤਰੀਕਿਆਂ ਨੂੰ ਇਸ
ਢੰਗ ਨਾਲ ਵਰਤਿਆ ਜਾਂਦਾ ਹੈ ਤਾਂ ਜੋ ਹਾਨੀਕਾਰਕ
ਕੀੜਿਆਂ ਦੀ ਗਿਣਤੀ ਨੂੰ ਆਰਥਿਕ ਕਗਾਰ ਤਕ ਪਹੁੰਚਣ ਤੋਂ
ਰੋਕਿਆ ਜਾ ਸਕੇ। ਇਨ੍ਹਾਂ ਗੱਲਾਂ ਨੂੰ ਮੁਖ ਰਖਦੇ ਹੋਏ
ਸਰਵਪੱਖੀ ਕੀਟ ਪ੍ਰਬੰਧ ਤਕਨੀਕ ਨੂੰ ਪੂਰੇ ਜੋਰ ਸ਼ੋਰ
ਨਾਲ ਅਪਨਾਉਣ ਦੀ ਲੋੜ ਹੈ। ਸਰਵਪੱਖੀ ਕੀਟ ਪ੍ਰਬੰਧ
ਕੀੜਿਆਂ ਦੀ ਰੋਕਥਾਮ ਦੀ ਉਹ ਵਿਧੀ ਹੈ ਜਿਸ ਵਿੱਚ ਕੀੜੇ
ਨੂੰ ਕਾਬੂ ਕਰਨ ਜਾਂ ਮਾਰਨ ਵਾਸਤੇ ਸਾਰੇ ਸੰਭਵ
ਤਰੀਕਿਆਂ ਦੀ ਯੋਜਨਾ-ਬੱਧ ਢੰਗ ਨਾਲ ਵਰਤੋਂ ਕਰਨੀ ਤਂਾ
ਕਿ ਫਸਲ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ
ਵਾਤਾਵਰਣ ਦੂਸ਼ਿਤ ਨਾ ਹੋਵੇ।
|