ਖੁਰਾਕੀ ਤੱਤਾਂ ਦੀ ਲੋੜ

ਕਿਸੇ ਵੀ ਫ਼ਸਲ ਦੇ ਸਹੀ ਵਾਧੇ ਅਤੇ ਵਿਕਾਸ ਲਈ ਕੁੱਝ ਤੱਤਾਂ ਦੀ ਲੋੜ ਪੈਂਦੀ ਹੈ, ਜਿਨ੍ਹਾਂ ਨੂੰ ਖੁਰਾਕੀ ਤੱਤਾਂ ਵਜੋਂ ਜਾਣਿਆ ਜਾਂਦਾ ਹੈ। ਵਿਗਿਆਨੀ ਕੁੱਲ 16 ਤੱਤਾਂ ਨੂੰ ਖੁਰਾਕੀ ਤੱਤਾਂ ਦਾ ਦਰਜਾ ਦਿੰਦੇ ਹਨ। ਇਨ੍ਹਾਂ ਤੱਤਾਂ ਨੂੰ ਮੁੱਖ ਤੱਤ ਅਤੇ ਛੋਟੇ (ਸੂਖਮ) ਤੱਤ ਦੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਗੰਧਕ ਤੱਤ ਫ਼ਸਲਾਂ ਵਲੋਂ ਜ਼ਿਆਦਾ ਮਾਤਰਾ ਵਿੱਚ ਲਏ ਜਾਂਦੇ ਹਨ ਅਤੇ ਇਨ੍ਹਾਂ ਨੂੰ ਮੁੱਖ ਤੱਤਾਂ ਵਜੋਂ ਜਾਣਿਆ ਜਾਂਦਾ ਹੈ।ਜਿੱਥੋਂ ਤੱਕ ਨਰਮੇਂ ਦੀ ਫਸਲ ਦਾ ਸੰਬੰਧ ਹੈ ਇਸ ਫ਼ਸਲ ਵਿੱਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਗੰਧਕ ਅਤੇ ਜ਼ਿੰਕ ਦੀ ਘਾਟ ਆ ਸਕਦੀ ਹੈ। ਫ਼ਸਲ ਤੋਂ ਚੰਗਾ ਝਾੜ ਲੈਣ ਲਈ ਜ਼ਰੂਰੀ ਹੈ ਕਿ ਲੋਂੜੀਦੇ ਤੱਤਾਂ ਦੀ ਸੰਤੁਲਿਤ ਮਾਤਰਾ ਸਹੀ ਸਮੇਂ ਤੇ ਵਰਤੋਂ ਕੀਤੀ ਜਾਵੇ।

ਨਾਈਟ੍ਰੋਜਨ:

  • ਨਾਈਟ੍ਰੋਜਨ ਪੌਦੇ ਦੇ ਹਰੇ ਮਾਦੇ (ਕਲੋਰੋਫਿਲ) ਦਾ ਅਨਿੱਖੜਵਾਂ ਅੰਗ ਹੈ ਅਤੇ ਪੌਦੇ ਨੂੰ ਹਰਾ ਰੰਗ ਪ੍ਰਦਾਨ ਕਰਦੇ ਹਨ

  • ਬੂਟਿਆਂ ਵਿੱਚ ਸ਼ਾਖਾਵਾਂ ਵੱਧ ਫੁਟਦੀਆਂ ਹਨ

  • ਪੱਤੇ ਚੌੜੇ ਅਤੇ ਵੱਡੇ ਆਕਾਰ ਦੇ ਹੁੰਦੇ ਹਨ ਅਤੇ ਟੀਂਡਿਆਂ ਦੀ ਗਿਣਤੀ ਵੀ ਜ਼ਿਆਦਾ ਹੁੰਦੀ ਹੈ

  • ਫੁੱਲਾਂ ਸਮੇਂ ਪਾਉਣ ਤੇ ਫੁੱਲ ਤੇ ਟੀਂਡੇ ਡਿੱਗਣ ਤੋਂ ਰੋਕਦਾ ਹੈ ਅਤੇ ਟੀਂਡਿਆਂ ਦੇ ਤਿੜਕ ਰੋਗ ਤੋਂ ਬਚਾਉਂਦਾ ਹੈ

ਘਾਟ ਦੇ ਲੱਛਣ
  • ਪੱਤੇ ਨੋਕ ਤੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਫਿਰ ਇਹ ਪਲੱਤਣ ਮੁੱਢ ਵੱਲ ਨੂੰ ਵੱਧਦੀ ਹੈ ਅਤੇ ਹੌਲੀ ਹੌਲੀ ਸਾਰਾ ਪੱਤਾ ਪੀਲਾ ਪੈ ਜਾਂਦਾ ਹੈ

  • ਫ਼ਸਲ ਦਾ ਵਾਧਾ ਘੱਟ ਹੁੰਦਾ ਹੈ ਅਤੇ ਫ਼ਸਲ ਦਾ ਕੱਦ ਮਧਰਾ ਰਹਿ ਜਾਂਦਾ ਹੈ

  • ਫ਼ਸਲ ਦਾ ਝਾੜ ਘੱਟ ਜਾਂਦਾ ਹੈ

  • ਨਾਈਟ੍ਰੋਜਨ ਦੀ ਘਾਟ ਨਾਲ ਤਿੜਕ ਦੀ ਬਿਮਾਰੀ (ਕੱਚੇ ਟੀਂਡਿਆਂ ਦਾ ਖਿੜਨਾ) ਲੱਗ ਜਾਂਦੀ ਹੈ

ਫਾਸਫੋਰਸ

  • ਬੂਟੇ ਦੀਆਂ ਜੜ੍ਹਾਂ ਵਧੇਰੇ ਫੈਲਦੀਆਂ ਹਨ ਅਤੇ ਜ਼ਿਆਦਾ ਮਜ਼ਬੂਤ ਹੋ ਜਾਂਦੀਆਂ ਹਨ

  • ਜੜ੍ਹਾਂ ਦਾ ਫੈਲਾਅ ਵਧੇਰੇ ਹੋ ਜਾਣ ਕਰਕੇ ਬੂਟਾ ਭੂਮੀ ਦੇ ਵਧੇਰੇ ਹਿੱਸੇ ਵਿੱਚੋਂ ਖੁਰਾਕ ਖਿੱਚ ਸਕਦਾ ਹੈ

  • ਫ਼ਸਲ ਨੂੰ ਕੀੜੇ ਅਤੇ ਬਿਮਾਰੀਆਂ ਲੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ 

ਘਾਟ ਦੇ ਲੱਛਣ

  • ਨਾਈਟ੍ਰੋਜਨ ਦੀ ਘਾਟ ਵਾਂਗ ਫਾਸਫੋਰਸ ਦੀ ਘਾਟ ਵੀ ਸਭ ਤੋਂ ਪਹਿਲਾਂ ਪੁਰਾਣੇ ਪੱਤਿਆਂ ਉੱਪਰ ਨਜ਼ਰ ਆਉਂਦੀ ਹੈ ਪਰ ਇਸ ਦੀਆਂ ਨਿਸ਼ਾਨੀਆਂ ਨਾਈਟ੍ਰੋਜਨ ਵਾਂਗ ਸਪੱਸ਼ਟ ਨਹੀਂ ਹੁੰਦੀਆਂ

  • ਪੱਤਿਆਂ ਦਾ ਰੰਗ ਗੂੜਾ ਹਰਾ ਹੋ ਜਾਂਦਾ ਹੈ ਅਤੇ ਕਿਨਾਰਿਆਂ ਤੋਂ ਪੱਤੇ ਜ਼ਾਮਨੀ ਰੰਗ ਦੇ ਹੋ ਜਾਂਦੇ ਹਨ

  • ਫ਼ਸਲ ਪਛੇਤੀ ਖਿੜਦੀ ਹੈ ਅਤੇ ਬੂਟੇ ਦੀ ਵੀ ਫੁਟਾਅ ਘੱਟ ਹੁੰਦਾ ਹੈ, ਜਿਸ ਕਰਕੇ ਝਾੜ ਘੱਟ ਜਾਂਦਾ ਹੈ।

ਪੋਟਾਸ਼ੀਅਮ

  • ਤਣੇ ਨੂੰ ਮਜ਼ਬੂਤ ਕਰਦਾ ਹੈ ਅਤੇ ਫ਼ਸਲ ਨੂੰ ਡਿੱਗਣ ਤੋਂ ਬਚਾਉਂਦਾ ਹੈ

  • ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰਥਾ ਵਧਾਉਂਦਾ ਹੈ

  • ਜੜ੍ਹਾਂ ਦੇ ਵਧਣ ਫੁਲਣ ਵਿੱਚ ਸਹਾਇਤਾ ਕਰਦਾ ਹੈ

  • ਪ੍ਰੋਟੀਨ ਬਣਨ ਵਿੱਚ ਸਹਾਇਤਾ ਕਰਦਾ ਹੈ

  • ਫ਼ਸਲ ਦੀ ਸੋਕਾ ਸਹਿਣ ਸ਼ਕਤੀ ਵਿੱਚ ਵਾਧਾ ਕਰਦਾ ਹੈ

  • ਨਰਮੇਂ-ਕਪਾਹ ਵਿੱਚ ਟੀਂਡੇ ਬਣਨ ਵੇਲੇ ਪੋਟਾਸ਼ ਦੀ ਜ਼ਰੂਰਤ ਕਾਫ਼ੀ ਵੱਧ ਜਾਂਦੀ ਹੈ, ਇਸ ਲਈ ਇਸ ਸਮੇਂ ਦੌਰਾਨ ਪੋਟਾਸ਼ ਦੀ ਘਾਟ ਝਾੜ ਤੇ ਮਾੜਾ ਅਸਰ ਪਾਉਂਦੀ ਹੈ

ਘਾਟ ਦੇ ਲੱਛਣ

  • ਪੁਰਾਣੇ ਪੱਤਿਆਂ ਦੀਆਂ ਨੋਕਾਂ ਅਤੇ ਕਿਨਾਰਿਆਂ ਤੇ ਪੀਲਾਪਣ ਆ ਜਾਂਦਾ ਹੈ ਅਤੇ ਬਾਅਦ ਵਿੱਚ ਜ਼ਾਮਨੀ ਭੂਰੇ ਰੰਗ ਦੇ ਹੋ ਜਾਂਦੇ ਹਨ

  • ਹੌਲੀ ਹੌਲੀ ਪੱਤੇ ਸੁੱਕ ਜਾਂਦੇ ਹਨ ਅਤੇ ਝੁਲਸੇ ਜਿਹੇ ਨਜ਼ਰ ਆਉਂਦੇ ਹਨ

  • ਟੀਂਡੇ ਪੂਰੇ ਨਹੀਂ ਖਿੜਦੇ ਅਤੇ ਤਿੜਕ ਦੀ ਬਿਮਾਰੀ ਕਾਰਨ ਪੱਕਣ ਤੋਂ ਪਹਿਲਾਂ ਖਿੜ ਜਾਂਦੇ ਹਨ ਜਿਸ ਨਾਲ ਰੇਸ਼ੇ ਦੀ ਮਿਆਰੀ ਵੀ ਮਾੜੀ ਹੁੰਦੀ ਹੈ

  • ਫ਼ਸਲ ਦਾ ਕੱਦ ਛੋਟਾ ਰਹਿ ਜਾਂਦਾ ਹੈ

ਨਰਮੇਂ ਤੇ ਸਿਫਾਰਸ਼ ਕੀਤੀਆਂ ਖਾਦਾਂ ਦੀ ਮਾਤਰਾ/ਏਕੜ
ਖਾਦਾਂਯੂਰੀਆ
(46%N)

ਡੀ.ਏ.ਪੀ.
(18% N, 46%
P2O5)

ਸੁਪਰਫਾਸਫੇਟ

(

16% P2O5)

ਮਿਊਰੇਟ ਆਫ ਪੋਟਾਸ਼

(60% K2O
)
ਕਿਸਮਾਂ65277520
ਬੀ.ਟੀ. ਅਤੇ ਬੀ.ਟੀ. ਰਹਿਤ ਦੋਗਲੀਆਂ ਕਿਸਮਾਂ130277520
ਖਾਦਾਂ ਦੀ ਵਰਤੋਂ ਸੰਬੰਧੀ ਜ਼ਰੂਰੀ ਨੁਕਤੇ
  • ਨਰਮੇ-ਕਪਾਹ ਦਾ ਵੱਧ ਝਾੜ ਲੈਣ ਲਈ ਖਾਦਾਂ ਨੂੰ ਸਹੀ ਮਾਤਰਾ ਅਤੇ ਸਹੀ ਸਮੇਂ ਤੇ ਪਾਉਣਾ ਬਹੁਤ ਜ਼ਰੂਰੀ ਹੈ।

  • ਜਿੱਥੇ 27 ਕਿੱਲੋ ਡੀ.ਏ.ਪੀ ਪਾਇਆ ਹੋਵੇ ਉੱਥੇ ਯੂਰੀਏ ਦੀ ਮਾਤਰਾ 10 ਕਿੱਲੋ ਘਟਾ ਦਿਉ।

  • ਹਲਕੀਆਂ ਜ਼ਮੀਨਾਂ ਵਿੱਚ ਕਪਾਹ ਦੀ ਫਸਲ ਨੂੰ 20 ਕਿੱਲੋ ਮਿਊਰੇਟ ਆਫ਼ ਪੋਟਾਸ਼ ਖਾਦ ਅਤੇ 10 ਕਿੱਲੋ ਜ਼ਿੰਕ ਸਲਫੇਟ ਦੀ ਵਰਤੋਂ ਕਰੋ।

  • ਕੱਲਰ ਵਾਲੀਆਂ ਅਤੇ ਖਾਰੀਆਂ ਜ਼ਮੀਨਾਂ ਵਿੱਚ ਨਾਈਟ੍ਰੋਜਨ ਦੀ ਮਾਤਰਾ 20 - 25 ਫੀਸਦੀ ਵਧਾ ਲਓ ।

  • ਸਾਰੀ ਫਾਸਫੋਰਸ, ਪੋਟਾਸ਼ ਅਤੇ ਜ਼ਿੰਕ ਸਲਫੇਟ ਬੀਜਾਈ ਵੇਲੇ ਹੀ ਪਾ ਦਿਉ।

ਜ਼ਿੰਕ

  • ਜ਼ਿੰਕ ਤੱਤ ਦੀ ਘਾਟ ਜੀਵਕ ਮਾਦੇ ਦੀ ਘਾਟ ਰੱਖਣ ਵਾਲੀਆਂ ਖਾਰੀਆਂ ਅਤੇ ਰੇਤਲੀਆਂ ਜ਼ਮੀਨਾਂ ਵਿੱਚ ਆਉਦੀ ਹੈ

  • ਲੋੜ ਨਾਲੋਂ ਵੱਧ ਫਾਸਫੋਰਸ ਤੱਤ ਦੀ ਵਰਤੋਂ ਅਤੇ ਮਾੜੇ (ਖਾਰੇ ਅਤੇ ਲੂਣੇ) ਪਾਣੀ ਨਾਲ ਲਗਾਤਾਰ ਸਿੰਚਾਈ ਕਰਨ ਨਾਲ ਜ਼ਿੰਕ ਦੀ ਘਾਟ ਵਿੱਚ ਆਉਂਦੀ ਹੈ

ਘਾਟ ਦੇ ਲੱਛਣ
  • ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਸਭ ਤੋਂ ਪਹਿਲਾਂ ਨਵੇਂ ਪੱਤਿਆਂ ਉੱਪਰ ਆਉਂਦੀਆਂ ਹਨ

  • ਪੱਤੇ ਅਕਾਰ ਵਿੱਚ ਕਾਫੀ ਛੋਟੇ ਰਹਿ ਜਾਂਦੇ ਹਨ ਅਤੇ ਇਨ੍ਹਾਂ ਦੀਆਂ ਨਾੜੀਆਂ ਦੇ ਵਿਚਕਾਰਲਾ ਹਿੱਸਾ ਪੀਲਾ ਪੈ
    ਜਾਂਦਾ ਹੈ

  • ਘਾਟ ਵਾਲੇ ਬੂਟੇ ਮਧਰੇ ਰਹਿ ਜਾਣ ਕਰਕੇ ਝਾੜੀਨੁਮਾ ਸ਼ਕਲ ਅਖਤਿਆਰ ਕਰ ਲੈਂਦੇ ਹਨ

  • ਫ਼ਸਲ ਦਾ ਝਾੜ ਕਾਫ਼ੀ ਘੱਟ ਜਾਂਦਾ ਹੈ

ਖਾਦਾਂ ਦੀ ਸਿਫਾਰਸ਼: ਜੇਕਰ ਜ਼ਮੀਨ ਵਿੱਚ ਜ਼ਿੰਕ ਦੀ ਮਾਤਰਾ 0.6 ਕਿੱਲੋ ਪ੍ਰਤੀ ਏਕੜ ਤੋਂ ਵੱਧ ਹੋਵੇ ਤਾਂ ਜ਼ਿੰਕ ਵਾਲੀ ਖਾਦ ਪਾਉਣ ਦੀ ਲੋੜ ਨਹੀਂ। ਜਦੋਂ ਕਿ ਇਸ ਤੋਂ ਘੱਟ ਜ਼ਿੰਕ ਹੋਣ ਦੀ ਹਾਲਤ ਵਿੱਚ 10 ਕਿੱਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 6.5 ਕਿੱਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਵੇਲੇ ਪਾਓ।

Designed and Developed by: Dr. A. K. Dhawan. All rights reserved.