ਟਰਾਈਕੋਗ੍ਰਾਮਾ, ਇਨਕਾਰਸੀਆ ਫੌਰਮੌਸਾ

ਟਰਾਈਕੋਗ੍ਰਾਮਾ

  • ਮਾਦਾ ਲੰਬੇ ਆਕਾਰ ਦੇ ਅੰਡੇ ਦਿੰਦੀ ਹੈ, ਜਿੰਨ੍ਹਾਂ ਦਾ ਇੱਕ ਸਿਰਾ ਲੰਬੀ ਡੰਡੀ ਵਰਗਾ ਹੁੰਦਾ ਹੈ।

  • ਵੱਡੀ ਸੁੰਡੀ ਕਾਫ਼ੀ ਮਜ਼ਬੂਤ ਹੁੰਦੀ ਹੈ। ਨਰ ਬਾਲਗ ਦਾ ਰੰਗ ਪੀਲਾ ਹੁੰਦਾ ਹੈ। ਪਰ ਇਸਦਾ ਪੇਟ ਕਾਲੇ ਰੰਗ ਦਾ ਹੁੰਦਾ ਹੈ।

  • ਕੀੜੇ ਦੀ ਟੋਹਣੀ ਦੇ ਵਾਲ ਦਰਮਿਆਨੇ ਲੰਬੇ ਅਤੇ ਸਿਰੇ ਤੋਂ ਅਖੀਰ ਤੱਕ ਪਤਲੇ ਹੁੰਦੇ ਜਾਂਦੇ ਹਨ।

  • ਬਾਲਗ ਮਾਦਾ ਦਾ ਰੰਗ ਵੀ ਪੀਲਾ ਹੁੰਦਾ ਹੈ ਅਤੇ ਇਸਦੇ ਪੇਟ ਦੇ ਪਹਿਲੇ ਤਿੰਨ ਹਿੱਸੇ ਕਾਲੇ ਹੁੰਦੇ ਹਨ।

  • ਬਾਲਗ ਮਾਦਾ ਦੀ ਟੋਹਣੀ ਦੇ ਵਾਲ ਛੋਟੇ ਹੁੰਦੇ ਹਨ।ਟਰਾਈਕੋਗ੍ਰਾਮਾ ਚਿੱਤਕਬਰੀ ਸੁੰਡੀ, ਗੁਲਾਬੀ ਸੁੰਡੀ ਅਤੇ ਅਮਰੀਕਣ ਸੁੰਡੀ ਦੇ ਅੰਡਿਆਂ ਦਾ ਪਰਜੀਵੀ ਕੀੜਾ ਹੈ।

ਇਨਕਾਰਸੀਆ ਫੌਰਮੌਸਾ
  • ਇਸ ਇੱਕਲੇ ਰਹਿਣ ਵਾਲੇ ਪਰਜੀਵੀ ਕੀੜੇ ਦੀ ਮਾਦਾ ਇੱਕ ਦਿਨ ਵਿੱਚ 5 ਅੰਡੇ ਦਿੰਦੀ ਹੈ।

  • ਅੰਡਿਆਂ ਦੀ ਇੱਕ ਲੰਬੀ ਡੰਡੀ ਹੁੰਦੀ ਹੈ।

  • ਮਾਦਾ ਆਕਾਰ ਵਿੱਚ ਛੋਟੀ ਹੁੰਦੀ ਹੈ ਅਤੇ ਇਹ 0.6 ਮਿ:ਮੀ: ਲੰਮੀ ਹੁੰਦੀ ਹੈ। ਇਸਦਾ ਸਿਰ ਤੇ ਧੌਣ ਕਾਲੀ ਅਤੇ ਪੇਟ ਪੀਲੇ ਰੰਗ ਦਾ ਹੁੰਦਾ ਹੈ।

  • ਇਹ ਕੀੜਾ 25 ਦਿਨਾਂ ਵਿੱਚ ਆਪਣਾ ਜੀਵਨ-ਚੱਕਰ ਖਤਮ ਕਰਦਾ ਹੈ।

  • ਇਹ ਕੀੜਾ ਚਿੱਟੀ ਮੱਖੀ ਦੀਆਂ ਨਸਲਾਂ ਦਾ ਸ਼ਿਕਾਰ ਕਰਦਾ ਹੈ। ਇਨ੍ਹਾਂ ਵਿੱਚੋਂ ਗਰੀਨ ਹਾਊਸ ਦੀ ਚਿੱਟੀ ਮੱਖੀ, ਕਪਾਹ ਦੀ ਚਿੱਟੀ ਮੱਖੀ ਅਤੇ ਸਿਲਵਰ-ਲੀਫ ਚਿੱਟੀ ਮੱਖੀ ਮੁੱਖ ਹਨ।

  • ਇਹ ਕੀੜਾ ਗਰੀਨ ਹਾਊਸ ਦੀ ਚਿੱਟੀ ਮੱਖੀ ਦੇ ਅੰਡਿਆਂ ਅਤੇ ਕਪਾਹ ਦੀ ਮੱਖੀ ਦੀਆਂ ਸਾਰੀਆਂ ਨਿੰਫ ਅਵਸਥਾਵਾਂ ਅਤੇ ਕੋਐ ਦਾ ਪਰਜੀਵੀ ਕੀੜਾ ਹੈ।

ਟਰਾਈਕੋਗ੍ਰਾਮਾ

ਟਰਾਈਕੋਗ੍ਰਾਮਾ

ਇਨਕਾਰਸੀਆ ਫੌਰਮੌਸਾ

Designed and Developed by: Dr. A. K. Dhawan. All rights reserved.