ਲੀਫ ਕਰਲ
ਲੱਛਣ
  • ਇਹ ਰੋਗ ਜੈਮਿਨੀ ਨਾਂ ਦੇ ਵਿਸ਼ਾਣੂ ਕਾਰਨ ਹੁੰਦਾ ਹੈ।

  • ਇਹ ਵਿਸ਼ਾਣੂ ਚਿੱਟੀ ਮੱਖੀ ਦੁਆਰਾ ਫੈਲਾਇਆ ਜਾਂਦਾ ਹੈ।

  • ਪੱਤੇ ਕੱਪ ਦੀ ਸ਼ਕਲ ਵਰਗੇ ਬਣ ਜਾਂਦੇ ਹਨ।

  • ਪੱਤਿਆਂ ਦੀਆਂ ਨਾੜਾਂ ਮੋਟੀਆਂ ਗੂੜੇ ਰੰਗ ਦੀਆਂ ਹੋ ਜਾਂਦੀਆਂ ਹਨ।

  • ਬੂਟਾ ਛੋਟਾ ਰਹਿ ਜਾਂਦਾ ਹੈ ਅਤੇ ਝਾੜੀ ਨੂਮਾ ਬਣ ਜਾਂਦਾ ਹੈ।

ਰੋਕਥਾਮ
 
  • ਨਿੰਬੂ ਜਾਤੀ ਦੇ ਬਾਗਾਂ ਅਤੇ ਭਿੰਡੀ ਦੇ ਖੇਤਾਂ ਨੇੜੇ ਨਾ ਬੀਜੋ।

  • ਬੀਜ ਦੀ ਮਾਤਰਾ ਸਿਫਾਰਸ਼ ਕੀਤੀ ਮਾਤਰਾ ਤੋਂ ਘੱਟ ਨਾ ਵਰਤੋ।

  • ਨਰਮੇਂ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਰਹਿਤ ਰੱਖੋ।

  • ਕੰਘੀ ਬੂਟੀ ਤੇ ਪੀਲੀ ਬੂਟੀ ਅਤੇ ਹੋਰ ਨਦੀਨਾਂ ਦੇ ਬੂਟਿਆਂ ਨੂੰ ਨਸ਼ਟ ਕਰੋ।

  • ਐਲ.ਐਚ.ਐਚ. 144, ਦੇਸੀ ਕਪਾਹ, ਐਲ.ਐਚ. 1556, ਐਫ 1861, ਅੰਕੁਰ 651 ਅਤੇ ਵਾਈਟਗੋਲਡ ਕਿਸਮਾਂ ਇਸ ਬਿਮਾਰੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੀਆਂ ਹਨ।

Designed and Developed by: Dr. A. K. Dhawan. All rights reserved.