ਬੈਕਟੀਰੀਅਲ ਬਲਾਈਟ
ਲੱਛਣ
  • ਇਹ ਬਿਮਾਰੀ ਬੀਜ ਅਤੇ ਫ਼ਸਲ ਦੀ ਰਹਿੰਦ-ਖੂੰਹਦ ਰਾਹੀਂ ਫੈਲਦੀ ਹੈ।

  • ਪੱਤਿਆਂ ਦੇ ਦੋਵੇਂ ਪਾਸੇ ਪਾਣੀ ਭਿੱਜੇ ਜਿਹੇ ਨੋਕਦਾਰ ਧੱਬੇ ਪੈ ਜਾਂਦੇ ਹਨ।

  • ਟੀਂਡਿਆਂ ਉੱਪਰ ਛੋਟੇ ਗੋਲ ਪਾਣੀ ਭਿੱਜੇ ਧੱਬੇ ਵਿਚਕਾਰੋਂ ਅੰਦਰ ਨੂੰ ਧਸੇ ਹੁੰਦੇ ਹਨ।


 

ਰੋਕਥਾਮ
  • 500 ਗ੍ਰਾਮ ਬਲਾਈਟੌਕਸ 50 ਵਿੱਚ 20 ਗ੍ਰਾਮ ਐਗਰੀਮਾਈਸੀਨ ਜਾਂ 3 ਗ੍ਰਾਮ ਸਟਰੈਪਟੋਸਾਈਕਲੀਨ ਰਲਾ ਕੇ 15 ਜਾਂ 20 ਦਿਨਾਂ ਦੇ ਵਕਫੇ ਨਾਲ ਛਿੜਕਾਅ ਕਰੋ।

  • ਛਿੜਕਾਅ ਮੋਨਸੂਨ ਤੋਂ ਪਹਿਲਾਂ ਅਤੇ ਮੀਂਹ ਪੈਣ ਪਿਛੋਂ ਕਰੋ।

  • ਤਿੰਨ ਛਿੜਕਾਅ ਹੀ ਕਾਫੀ ਹਨ।

  • ਪਾਣੀ ਦੀ ਮਿਕਦਾਰ ਫਸਲ ਦੇ ਵਾਧੇ ਅਤੇ ਸਪਰੇ ਪੰਪ ਮੁਤਾਬਕ ਕਰੋ।

Designed and Developed by: Dr. A. K. Dhawan. All rights reserved.