ਲਾਲ ਧੱਬਿਆਂ ਦਾ ਰੋਗ
ਲੱਛਣ
  • ਇਸ ਬਿਮਾਰੀ ਦੇ ਕਣ ਨਰਮੇਂ ਦੀ ਫਸਲ ਤੋਂ ਬਚ ਖੁਚ ਉੱਪਰ ਜ਼ਮੀਨ ਵਿੱਚ ਰਹਿੰਦੇ ਹਨ।

  • ਇਸ ਬਿਮਾਰੀ ਨਾਲ ਪੱਤਿਆਂ, ਸ਼ਾਖਾਂ ਅਤੇ ਟੀਂਡਿਆਂ ਉੱਪਰ ਛੋਟੇ, ਗੋਲ, ਲਾਲ ਰੰਗ ਦੇ ਧੱਬੇ ਪੈ ਜਾਂਦੇ ਹਨ।

  • ਇਹ ਬਿਮਾਰੀ ਛੋਟੇ ਬੂਟਿਆਂ ਦਾ ਵਧੇਰੇ ਨੁਕਸਾਨ ਕਰਦੀ ਹੈ।

ਪੱਤਿਆਂ ਦੇ ਧੱਬਿਆਂ ਦਾ ਰੋਗ
ਲੱਛਣ
  • ਪੱਤਿਆਂ ਤੇ ਗੋਲ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਬਾਹਰੋਂ ਜਾਮਣੀ ਰੰਗ ਦੇ ਹੁੰਦੇ ਹਨ।

  • ਇਸ ਬਿਮਾਰੀ ਦੀਆਂ ਨਿਸ਼ਾਨੀਆਂ ਪੱਤਿਆਂ ਤੇ ਟੀਂਡਿਆਂ ਤੇ ਪ੍ਰਤੀਤ ਹੁੰਦੀਆਂ ਹਨ।

  • ਇਸ ਬਿਮਾਰੀ ਦੇ ਕਣ ਬੀਜ ਵਿੱਚੋਂ ਹੀ ਪੈਦਾ ਹੁੰਦੇ ਹਨ ਅਤੇ ਸੁੱਕੇ ਪੱਤਿਆਂ ਵਿੱਚ ਰਹਿੰਦੇ ਹਨ।

  • ਇਸ ਬਿਮਾਰੀ ਦਾ ਵਾਧਾ ਬਹੁਤੀ ਵਰਖਾ ਅਤੇ ਬਹੁਤ ਸਿੱਲ੍ਹ ਵਿੱਚ ਵਧੇਰੇ ਹੁੰਦਾ ਹੈ।

ਝੁਲਸ ਰੋਗ
ਲੱਛਣ
  • ਇਹ ਰੋਗ ਦੀ ਉੱਲੀ ਕਰਕੇ ਲਗਦਾ ਹੈ।

  • ਪੱਤਿਆਂ ਉੱਤੇ ਹਲਕੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ।

  • ਪੀਲੇ ਰੰਗ ਦੇ ਧੱਬੇ ਅਤੇ ਕੋਨੇ ਬੇਤਰਤੀਬੇ ਹੁੰਦੇ ਹਨ।

  • ਪੱਤੇ, ਫੁੱਲ ਅਤੇ ਟੀਂਡੇ ਝੜ ਜਾਂਦੇ ਹਨ।

  • ਔੜ ਜਾਂ ਪੋਟਾਸ਼ ਤੱਤ ਦੀ ਘਾਟ ਕਾਰਨ ਬੂਟੇ ਦਾ ਘੱਟ ਵਾਧਾ ਵੀ ਇਸ ਰੋਗ ਦਾ ਕਾਰਨ ਬਣ ਜਾਂਦੇ ਹਨ।
     

ਰੋਕਥਾਮ
  • ਲਾਲ ਧੱਬਿਆਂ ਦਾ ਰੋਗ, ਪੱਤਿਆਂ ਦੇ ਧੱਬਿਆਂ ਦਾ ਰੋਗ, ਅਤੇ ਝੁਲਸ ਰੋਗ ਦੀ ਰੋਕਥਾਮ ਲਈ 0.25% ਬਲਾਈਟੌਕਸ 50 ਜਾਂ ਕੈਪਟਾਨ 83 (500 ਗ੍ਰਾਮ ਦਵਾਈ 200 ਲਿਟਰ ਪਾਣੀ ਵਿੱਚ) 15-20 ਦਿਨਾਂ ਦੇ ਵਕਫੇ ਤੋਂ ਪਹਿਲੇ ਮੀਂਹ ਤੋਂ ਬਾਅਦ ਛਿੜਕਾਅ ਕਰੋ। ਦੋ ਤੋਂ ਤਿੰਨ ਛਿੜਕਾਅ ਕਾਫੀ ਹਨ।

Designed and Developed by: Dr. A. K. Dhawan. All rights reserved.