|
|

| ਪੱਤੇ ਕੁਮਲਾਉਣਾ | ਇਹ ਬਿਮਾਰੀ ਉੱਲੀ ਕਰਕੇ ਹੁੰਦੀ ਹੈ ਅਤੇ ਇਸਦੇ ਕੀਟਾਣੂ ਜ਼ਮੀਨ ਅਤੇ ਬੀਜ ਵਿੱਚੋਂ ਉਪਜਦੇ ਹਨ। ਪੱਤੇ ਪਹਿਲਾਂ ਪੀਲੇ ਪਿੱਛੋਂ ਭੂਰੇ ਅਤੇ ਕੁਮਲਾਉਣੇ ਸ਼ੁਰੂ ਹੋਣ ਪਿੱਛੋਂ ਅੰਤ ਧਰਤੀ ਤੇ ਡਿੱਗ ਪੈਂਦੇ ਹਨ। ਪੌਦੇ ਦਾ ਇੱਕ ਪਾਸਾ ਬਿਮਾਰੀ ਦੇ ਅਸਰ ਹੇਠ ਆ ਕੇ ਮਾਰਿਆ ਜਾਂਦਾ ਹੈ ।
| 
| | ਰੋਕਥਾਮ | ਦੇਸੀ ਕਪਾਹ ਦੀ ਕਿਸਮ ਐਲ ਡੀ 694 ਬੀਜੋ ਜਾਂ ਬਿਮਾਰੀ ਦਾ ਅਸਰ ਘਟਾਉਣ ਲਈ ਕਪਾਹ ਨੂੰ 5-6 ਸਾਲਾਂ ਵਾਲੇ ਫ਼ਸਲ ਚੱਕਰ ਵਿੱਚ ਲਿਆਉ। ਰਸਾਇਣਾਂ ਨਾਲ ਰੋਕਥਾਮ ਲਈ 3 ਕਿੱਲੋ ਬੀਜ ਨੂੰ 6 ਲਿ. ਪਾਣੀ, ਜਿਸ ਵਿੱਚ 6 ਗ੍ਰਾਮ ਬਾਵਿਸਟਨ ਜਾਂ ਡੈਰੋਸਲ ਘੋਲੀ ਗਈ ਹੋਵੇ 6-8 ਘੰਟੇ (ਜੋ ਤੇਜ਼ਾਬ ਨਾਲ ਬੀਜ ਨਹੀਂ ਸੋਧਿਆ) ਜਾਂ 2-3 ਘੰਟੇ (ਤੇਜ਼ਾਬ ਨਾਲ ਸੋਧੇ ਬੀਜ) ਭਿਉਂ ਕੇ ਰੱਖੋ।
|
| 
| ਦਹੀਆ ਰੋਗ |
|
| ਲੱਛਣ | ਇਹ ਰੋਗ ਕਦੇ ਕਦਾਈਂ ਸਿੱਲ੍ਹੇ ਮੌਸਮ ਵਿੱਚ ਲੱਗਦਾ ਹੈ। ਪੱਤੇ ਦੇ ਹੇਠਲੇ ਪਾਸੇ, ਨਾੜੀਆਂ ਵਿਚਕਾਰ ਭੱਦੇ ਚਿੱਟੇ, ਬੇ-ਤਰਤੀਬੇ, ਘਸਮੈਲੇ ਜਿਹੇ ਧੱਬੇ ਪੈ ਜਾਂਦੇ ਹਨ। ਇਸ ਬਿਮਾਰੀ ਦੇ ਹਮਲੇ ਕਾਰਨ ਪੱਤੇ ਝੜ ਜਾਂਦੇ ਹਨ ਅਤੇ ਕੱਚੇ ਟੀਂਡੇ ਵੀ ਖਿੜ ਸਕਦੇ ਹਨ। ਇਹ ਰੋਗ ਫਸਲ ਪੱਕਣ ਸਮੇਂ ਹੀ ਲੱਗਦਾ ਹੈ ਅਤੇ ਕੋਈ ਖਾਸ ਨੁਕਸਾਨ ਨਹੀਂ ਹੁੰਦਾ।
|
|
|
|
|