ਕੀੜੇਮਾਰ ਜ਼ਹਿਰਾਂ ਦਾ ਛਿੜਕਾਅ ਨੈਪਸੈਕ ਪੰਪ ਨਾਲ 125-150 ਲਿਟਰ ਪਾਣੀ ਵਿੱਚ ਮਿਲਾਕੇ ਕਰੋ।
ਮੋਢਿਆਂ ਤੇ ਲਾ ਕੇ ਚੱਲਣ ਵਾਲੇ ਇੰਜਣ ਵਾਲੇ ਪੰਪ ਨਾਲ ਜਾਂ ਟਰੈਕਟਰ ਨਾਲ ਚੱਲਣ ਵਾਲੇ ਪੰਪ ਵਿੱਚ 75 ਲਿਟਰ ਪਾਣੀ ਮਿਲਾ ਕੇ ਕਰੋ।
ਪਾਣੀ ਦੀ ਮਾਤਰਾ ਪੰਪ ਦੀ ਕਿਸਮ ਤੇ ਉਸ ਵਿੱਚ ਵਰਤੀਆਂ ਨੋਜ਼ਲਾਂ ਅਨੁਸਾਰ ਘੱਟ-ਵੱਧ ਸਕਦੀ ਹੈ ਪਰ ਕੀਟਨਾਸ਼ਕ ਦੀ ਮਾਤਰਾ ਸਿਫਾਰਸ਼ ਕੀਤੀ ਮਿਕਦਾਰ ਤੋਂ ਘੱਟ ਨਹੀਂ ਹੋਣੀ ਚਾਹੀਦੀ।
ਹੱਥ ਨਾਲ ਚੱਲਣ ਵਾਲੇ ਪੰਪ ਦੇ ਛਿੜਕਾਅ ਲਈ ਰਸਤੇ 2-2 ਮੀਟਰ ਅਤੇ ਮੋਢਿਆਂ ਤੇ ਲਾ ਕੇ ਚੱਲਣ ਵਾਲੇ ਜਾ ਇੰਜਣ ਵਾਲੇ ਪੰਪ ਨਾਲ 4-4 ਮੀਟਰ ਦੀ ਵਿੱਥ ਤੇ ਹੋਣੇ ਚਾਹੀਦੇ ਹਨ।
ਛਿੜਕਾਅ ਦੌਰਾਨ ਹਰ ਇੱਕ ਨੋਜ਼ਲ ਵਿੱਚੋਂ ਇੱਕ ਮਿੰਟ ਵਿੱਚ 500-600 ਮਿ.ਲਿ. ਛਿੜਕਾਅ ਦਾ ਪਾਣੀ ਨਿਕਲੇ।
ਰਸ ਚੂਸਣ ਵਾਲੇ ਕੀੜਿਆਂ ਤੇ ਛਿੜਕਾਅ ਸਮੇਂ ਟਰੈਕਟਰ ਦੀ ਰਫਤਾਰ 4 ਕਿਲੋਮੀਟਰ ਪ੍ਰਤੀ ਘੰਟਾ ਅਤੇ ਟੀਂਡੇ ਦੀਆਂ ਸੁੰਡੀਆਂ ਲਈ 2.5 ਕਿਲੋਮੀਟਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ।
ਛਿੜਕਾਅ ਲਈ ਟਰੈਕਟਰ ਦੀਆਂ ਲੀਹਾਂ ਇੱਕੋ ਜਿਹੀਆਂ ਰੱਖੋ।
ਛਿੜਕਾਅ ਵਾਲੀ ਨਾਲੀ ਨੂੰ ਫਸਲ ਤੋਂ 50 ਸੈ.ਮੀ. ਉੱਚਾ ਰੱਖੋ।