ਸਹੀ ਗਿਆਨ ਅਤੇ ਜਾਣਕਾਰੀ ਕੀਟ ਪ੍ਰਬੰਧ ਬਾਰੇ ਫੈਸਲਾ ਲੈਣ ਲਈ ਮੁੱਖ ਪਾਤਰ ਹਨ। ਸਰਵਪੱਖੀ ਕੀਟ ਪ੍ਰਬੰਧ ਸਹੀ ਫੈਸਲਾ ਸਹਿਯੋਗ ਪ੍ਰਣਾਲੀ ਤੇ ਜ਼ੋਰ ਦਿੰਦਾ ਹੈ ਜੋ ਕਿ ਕਿਸਾਨਾਂ ਨੂੰ ਸਮਪੂਰਣ, ਸਹੀ ਅਤੇ ਸਮੇਂ ਸਿਰ ਜਾਣਕਾਰੀ ਦੇਣ ਤੇ ਅਧਾਰਿਤ ਹੈ। ਫੈਸਲਾ ਸਹਿਯੋਗ ਪ੍ਰਣਾਲੀ ਖੌਜ ਤੇ ਪ੍ਰਸਾਰ ਵਿਗਿਆਨੀਆ ਅਤੇ ਕਿਸਾਨਾਂ ਵਿੱਚ ਆਪਰਕ ਵਧਾਉਦੇ ਹੋਏ ਤਕਨੀਕੀ ਜਾਣਕਾਰੀ ਦੇ ਵਟਾਂਦਰੇ ਨੂੰ ਮਜਬੂਤ ਕਰਦਾ ਹੈ। ਖੋਜ ਅਤੇ ਪ੍ਰਸਾਰ ਵਿਗਿਆਨੀਆਂ ਨੂੰ ਨਵੀ ਤੋ ਨਵੀ ਜਾਣਕਾਰੀ ਹੋਣਾ ਜਰੂਰੀ ਹੈ ਤਾਂ ਜੋ ਉਹ ਭਵਿੱਖ ਵਿੱਚ ਖੋਜ ਕਾਰਜਨੀਤੀ ਤਿਆਰ ਕਰ ਸਕਣ। ਇੰਟਰਨੈਟ ਤੇ ਸਰਵਪੱਖੀ ਕੀਟ ਪ੍ਰਬੰਧ ਬਾਰੇ ਪਹਿਲਾ ਤੋ ਹੀ ਕਾਫੀ ਜਾਣਕਾਰੀ ਮੌਜੂਦ ਹੈ ਪਰ ਇਹ ਇਕਾਗਰਿਤ ਰੁੂਪ ਵਿੱਚ ਨਹੀਂ ਹੈ। ਇਸ ਜਾਣਕਾਰੀ ਦੇ ਮੁੱਖ ਵਿਸੇ ਕੀੜਿਆਂ ਦੀ ਜਾਣ ਪਹਿਚਾਣ, ਜੀਵਨ ਚੱਕਰ, ਰੋਕਥਾਮ ਅਤੇ ਮੁੱਢਲੀ ਧਾਰਨਾ ਤੋਂ ਲੈ ਕੇ ਪ੍ਰਣਾਲੀ ਛਾਣਬੀਣ ਤੱਕ ਹੈ। ਸਮੇਂ ਦੇ ਨਾਲ-ਨਾਲ, ਇੰਟਰਨੈਟ ਦੀ ਵਰਤੋਂ ਦੇਸ਼-ਵਿਦੇਸ਼ ਵਿੱਚ ਵੱਧਦੀ ਜਾ ਰਹੀ ਹੈ ਅਤੇ ਲੋਕ ਫੈਸਲਾ ਸਹਿਯੋਗ ਪ੍ਰਣਾਲੀ ਦੀ ਵਰਤੋ ਦੇ ਨਾਲ-ਨਾਲ, ਇਸਦੇ ਸੰਬੰਧਿਤ ਨਵੀ ਜਾਣਕਾਰੀ ਦੇਣ ਵਿੱਚ ਵੀ ਸਹਿਯੋਗ ਦੇ ਰਹੇ ਹਨ। ਲੇਕਿਨ, ਭਾਰਤ ਮੁਲਕ ਦਾ ਇਸ ਵਿੱਚ ਜਿਅਦਾ ਯੋਗਦਾਨ ਨਹੀ ਹੈ। ਸਰਵਪੱਖੀ ਕੀਟ ਪ੍ਰਬੰਧ ਨੂੰ ਸਫਲ ਢੰਗ ਨਾਲ ਅਪਨਾਉਣ ਲਈ, ਖੋਜ ਅਤੇ ਪ੍ਰਸਾਰ ਸੰਬੰਧਿਤ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣੀ ਬਹੁਤ ਜਰੂਰੀ ਹੈ।
ਫੈਸਲਾ ਸਹਿਯੋਗ ਪ੍ਰਣਾਲੀ ਬਿਜਲਈ ਸੰਚਾਰ ਉੱਤੇ ਅਧਾਰਿਤ ਹੈ ਅਤੇ ਕੀੜਿਆ ਸੰਬੰਧਿਤ ਜਾਣਕਾਰੀ ਪ੍ਰਭਾਵਸ਼ਾਲੀ ਢੰਗ ਨਾਲ ਖੋਜ ਵਿਗਿਆਨੀਆਂ ਤੱਕ ਅਤੇ ਕਿਸਾਨਾਂ ਤੋ ਵਿਗਿਆਨੀਆਂ ਤੱਕ ਪਹੁੰਚਾਉਦੀ ਹੈ। ਪੁਰਾਣੀ ਰਵਾਇਤ ਦੇ ਅਨੁਸਾਰ ਜਾਣਕਾਰੀ ਇੱਕ ਤਰਫੇ ਢੰਗ ਨਾਲ ਖੋਜ ਵਿਗਿਆਨੀਆਂ ਤੋਂ ਪ੍ਰਸਾਰ ਵਿਗਿਆਨੀਆਂ ਤੱਕ ਪਹੁੰਚਾਉਦੀ ਹੋਈ ਅੰਤ ਵਿੱਚ ਕਿਸਾਨਾਂ ਤੱਕ ਪਹੁੰਚਾਉਦੀ ਸੀ ਫੈਸਲਾ ਸਹਿਯੋਗ ਪ੍ਰਣਾਲੀ ਇਸ ਪੁਰਾਣੀ ਰਵਾਇਤ ਨੂੰ ਛੱਡ ਕੇ ਵੱਡਮੁਲੇ ਤੌਰ ਤੇ ਖੋਜ ਕਾਰਾ, ਕਿਸਾਨਾਂ, ਪ੍ਰਸਾਰ ਵਿਗਿਆਂਨੀਆ ਅਤੇ ਉਦਯੋਗ ਦੇ ਅਨੁਭਵ ਅਤੇ ਗਿਆਨ ਦੇ ਚਾਨਣਾ ਪਉਦੇ ਖੇਤੀਬਾੜੀ ਸੰਬੰਧਿਤ ਜ਼ੋਰ ਦਿੰਦੀ ਹੈ। ਫੈਸਲਾ ਸਹਿਯੋਗ ਪ੍ਰਣਾਲੀ ਸਰਵਪੱਖੀ ਕੀਟ ਪ੍ਰਬੰਧ ਦੀ ਵਿਰਾਤਮਕ ਕਾਰਜਨੀਤੀ ਦਾ ਮੁੱਖ ਹਿੱਸਾ/ਭਾਗ ਹੈ। ਅਤੇ ਕਿਸਾਨਾਂ ਲਈ ਸਹਾਇਕ ਤਕਨੀਕ ਹੈ ਜਿਸਦੀ ਉਹ ਸੌਖੇ ਢੰਗ ਨਾਲ ਵਰਤੋ ਕਰ ਸਕਦੇ ਹਨ। ਇੰਟਰਨੈਟ ਤੇ ਆਧਾਰਿਤ ਫੈਸਲਾ ਸਹਿਯੋਗ ਪ੍ਰਣਾਲੀ ਕਾਫੀ ਪ੍ਰਸਿੱਧ ਹੋ ਰਹੀ ਹੈ ਕਿਉਕਿ ਇਸ ਦੀ ਵਰਤੌ ਲਈ ਕਿਸੇ ਸੋਫਟਵੇਅਰ ਦੀ ਜਰੂਰਤ ਨਹੀ ਹੈ। ਇਸ ਕਾਰਣ ਇਸ ਸੰਬੰਧਿਤ ਖਰਚੇ ਵੀ ਘੱਟ ਹਨ। ਇਹ ਪ੍ਰਣਾਲੀ ਕਿਸਾਨਾਂ ਲਈ ਐਸਾ ਹਥਿਆਰ ਸਿੱਧ ਹੋਈ ਹੇੈ ਜਿਸ ਕਾਰਣ ਵਿਗਿਆਨਿਕ ਤਕਨੀਕਾਂ ਅਤੇ ਕਿਸਾਨਾਂ ਦੇ ਕੀਟ ਪ੍ਰਬੰਧ ਸੰਬੰਧਿਤ ਰੋਜ਼ ਮਕਾ ਦੇ ਫੈਸਲਿਆਂ ਵਿੱਚ ਦਾ ਫਾਸਲਾ ਘੱਟ ਸਕਦਾ ਹੈ। ਸਰਵਪੱਖੀ ਕੀਟ ਪ੍ਰਬੰਧ ਤੇ ਆਧਾਰਿਤ ਉਹਨਾਂ ਦੇ ਵਿਕਾਸ ਸੰਬੰਧੀ ਮਾਡਲ, ਗੈਰ-ਰਸਾਇਣਿਕ ਕੀਟ ਪ੍ਰਬੰਧ, ਮੌਜੂਦਾ ਕੀਟ ਨਾਸਕ ਜਹਿਰਾਂ, ਉਹਨਾ ਨਾਲ ਸੰਬੰਧਿਤ ਸੁਰੱਖਿਆ ਸਿੱਟੇ ਅਤੇ ਵਾਤਾਵਰਣ ਤੇ ਉਹਨਾ ਦੇ ਅਸਰ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਭਾਰਤ ਵਿੱਚ ਹਾਲ ਦੀ ਘੜੀ ਤੱਕ, ਸਹੀ ਤੌਰ ਤੇ ਸਰਵਪੱਖੀ ਕੀਟ ਪ੍ਰਬੰਧ ਸੰਬੰਧੀ ਫੈਸਲਾ ਸਹਿਯੋਗ ਨਹੀ ਹੈ ਲੇਕਿਨ ਕਈ ਅਜਿਹੇ ਸਾਧਨ ਉਪਲੱਬਧ ਹਨ ਜਿਹਨਾਂ ਨਾਲ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਨਰਮੇ ਦੀ ਖੇਤੀ ਕਰਨ ਵਾਲੇ ਉੱਨਤ ਦੇਸ਼ਾਂ ਵਿੱਚ ਇੰਟਰਨੈਟ ਤੇ ਕਈ ਅਜਿਹੇ ਮੌਸਮ ਤੇ ਆਧਾਰਿਤ ਕੀੜਿਆ ਅਤੇ ਬਿਮਾਰੀਆਂ ਦੇ ਮਾਡਲ ਉਪਲੱਬਧ ਹਨ ਜੋ ਕਿ ਇਹਨਾ ਦੀ ਹੋਦ ਦੀ ਸਮੇ ਤੋ ਪਹਿਲਾ ਹੀ ਜਾਣਕਾਰੀ ਦੇਣ ਵਿੱਚ ਸਹਾਈ ਹਨ। ਇਹ ਮਾਡਲ ਕੀੜਿਆ ਅਤੇ ਬਿਮਾਰੀਆ ਦੀ ਸਰਵਪੱਖੀ ਰੋਕਥਾਮ ਦੀ ਕਾਰਜਨੀਤੀ ਬਨਾਉਣ ਲਈ ਸਹਾਇਕ ਹਨ। ਪੰਜਾਬ ਵਿੱਚ ਨਰਮੇ ਦੇ ਕੀੜਿਆ ਦੀ ਸੰਬੰਧਿਤ ਲਾਭਦਾਇਕ ਜਾਣਕਾਰੀ ਉਪਲੱਬਧ ਹੈ ਜਿਸ ਕਰਕੇ ਪ੍ਰਭਾਵਸ਼ਾਲੀ ਸਰਵਪੱਖੀ ਕੀਟ ਪ੍ਰਬੰਧ ਕਾਰਜਨੀਤੀਆਂ ਲਾਗੁ ਕੀਤੀਆ ਗਈਆ ਹਨ। ਪਰ ਇਹਨਾ ਦੀ ਸਹੀ ਵਰਤੋ ਲਈ, ਇੱਕ ਠੋਸ ਫੈਸਲਾ ਪ੍ਰਣਾਲੀ ਦੀ ਲੋੜ ਹੈ। ਕੀਟਨਾਸਕਾ ਦੀ ਲੋੜ ਤੋ ਵੱਧ ਅਤੇ ਗਲਤ ਵਰਤੋਂ ਅਤੇ ਉਹਨਾ ਨਾਲ ਸੰਬੰਧਿਤ ਸਮੱਸਿਆਵਾ ਬਾਰੇ ਇਸ ਪ੍ਰਣਾਲੀ ਦੁਆਰਾ ਕਿਸਾਨਾਂ ਵਿੱਚ ਜਾਗਰੁਕਤਾ ਲਿਆਈ ਜਾ ਸਕਦੀ ਹੈ । ਇਹ ਪ੍ਰਣਾਲੀ ਨਾ ਕੇ ਸਿਰਫ ਕਿਸਾਨਾਂ ਲਈ ਬਲਕਿ ਨਰਮੇ ਦੀ ਉਪਜ ਅਤੇ ਖਪਤ ਨਾਲ ਸੰਬੰਧਿਤ ਹਰ ਵਰਗ ਦੇ ਲੋਕਾਂ ਲਈ ਲਾਭਦਾਇਕ ਹੈ। ਇਸ ਪ੍ਰਣਾਲੀ ਦੁਆਰਾ ਖੇਤੀ ਜਲਵਾਯੂ ਸੰਬੰਧੀ ਤਿੰਨ ਖੇਤਰਾ ਵਿੱਚ ਸਰਵਪੱਖੀ ਕੀਟ ਪ੍ਰਬੰਧ ਲਾਗੁ ਕਰਣ ਦੀ ਕੋਸ਼ਿਸ ਕੀਤੀ ਜਾਏਗੀ।
ਕੀਟ ਪ੍ਰਬੰਧ ਕਾਰਜਨੀਤੀ ਪ੍ਰਮਾਣਿਤ ਕਰਕੇ, ਪਿੰਡਾ ਵਿੱਚ ਕਿਸਾਨਾਂ ਨੂੰ ਸਰਵਪੱਖੀ ਕੀਟ ਪ੍ਰਬੰਧ ਯੋਜਨਾ ਦੁਆਰਾ ਪਹੁੰਚਾਈ ਜਾਦੀ ਹੈ। ਇਸ ਦਾ ਮੁਨਾਫਾ 5000 ਤੋਂ 10000 ਪ੍ਰਤੀ ਏਕੜ ਹੁੰਦਾ ਹੈ। ਸਰਵਪੱਖੀ ਤਕਨੀਕ ਦਾ ਪ੍ਰਚਾਰ ਕਰਨਾ ਅਤੇ ਇਸ ਨੂੰ ਕਿਸਾਨਾਂ ਦੁਆਰਾ ਅਪਨਾਉਣਾ ਵੱਖ-2 ਪ੍ਰਚਾਰਕ ਸੰਸਥਾਵਾਂ ਲਈ ਇੱਕ ਮੁੱਖ ਚੁਣੌਤੀ ਹੈ। ਨਰਮਾਂ ਕਪਾਹ ਪੱਟੀ ਵਿੱਚ ਆਈ.ਪੀ.ਐਮ. ਤਕਨੀਕ ਦਾ ਪ੍ਰਚਾਰ ਸਾਲ 2003 ਵਿੱਚ ਕੇਵਲ 45 ਪਿੰਡਾਂ ਵਿੱਚ ਸ਼ੁਰੂ ਕੀਤਾ ਸੀ। ਇਸ ਦੀ ਕਾਮਯਾਬੀ ਨੂੰ ਦੇਖਦੇ ਹੋਏ ਇਹ ਤਕਨੀਕ ਸਾਲ 2008 ਤੱਕ ਲਗਭਗ 800 ਪਿੰਡਾਂ ਦੇ ਕਿਸਾਨਾਂ ਦੇ ਘਰ ਤੱਕ ਪਹੁੰਚਾਈ ਗਈ। ਇਨ੍ਹਾਂ ਪਿੰਡਾਂ ਵਿੱਚ ਸਰਵਪੱਖੀ ਤਕਨੀਕ ਪਹੁੰਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹੁਣ ਤੱਕ 800 ਤੋਂ ਜ਼ਿਆਦਾ ਸਕਾਊਟਾਂ ਨੂੰ ਟ੍ਰੇਨਿੰਗ ਦਿੱਤੀ ਹੈ। ਇਸ ਸਾਲ 2008 ਦਾ ਮੁੱਖ ਮੰਤਵ ਮੀਲੀ ਬੱਗ ਦੀ ਸਰਵਪੱਖੀ ਰੋਕਥਾਮ ਹੈ। ਇਸ ਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ 450 ਪਿੰਡਾਂ ਵਿੱਚ ਜਾਗਰੂਕਤਾ ਲਿਆਈ ਜਾ ਰਹੀ ਹੈ ਤੇ ਸਰਵਪੱਖੀ ਤਕਨੀਕ ਬਾਰੇ ਦੱਸਿਆ ਜਾ ਰਿਹਾ ਹੈ। ਖੇਤੀਬਾੜੀ ਵਿਭਾਗ, ਪੰਜਾਬ ਵਲੋ ਵੀ 176 ਤੋਂ ਜ਼ਿਆਦਾ ਪਿੰਡਾਂ ਵਿੱਚ ਯੂਨੀਵਰਸਿਟੀ ਨਾਲ ਮਿਲ ਕੇ ਇਸ ਤਕਨੀਕ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ 224 ਪਿੰਡਾਂ ਵਿੱਚ ਸਰ ਰਤਨ ਟਾਟਾ ਟਰੱਸਟ ਪ੍ਰੋਜੈਕਟ ਅਧੀਨ ਤਕਨੀਕ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। |