ਨਰਮੇਂ ਦੀਆਂ ਅਗੇਤੀਆਂ ਖਿੱੜਨ ਵਾਲੀਆਂ ਅਤੇ ਪੱਤਾ ਮਰੋੜ ਬਿਮਾਰੀ ਤੋਂ ਰਹਿਤ ਸਿਫਾਰਸ਼ ਕੀਤੀਆਂ ਕਿਸਮਾਂ ਹੀ ਬੀਜੋ, ਜਿਵੇਂ ਬੀ.ਟੀ. ਕਿਸਮਾਂ, ਐਲ.ਐਚ. 1556, ਪੀ.ਏ.ਯੂ. 626 ਐਚ ਅਤੇ ਐਲ.ਐਚ.ਐਚ. 144, ਦੇਸੀ ਕਪਾਹ ਦੀਆਂ ਕਿਸਮਾਂ
ਪੱਤਾ ਮਰੋੜ ਬਿਮਾਰੀ ਨੂੰ ਵਧਣ ਤੋਂ ਰੋਕਣ ਲਈ ਇਸ ਬਿਮਾਰੀ ਦੇ ਬਦਲਵੇਂ ਪੌਦੇ ਜਿਵੇਂ ਕੰਘੀ ਬੂਟੀ ਤੇ ਪੀਲੀ ਬੂਟੀ ਅਤੇ ਨਰਮੇਂ ਦੇ ਮੋਢੀ ਪੌਦੇ ਪੁੱਟ ਕੇ ਨਸ਼ਟ ਕਰ ਦਿਓ।
ਤੇਜ਼ਾਬ ਰਾਹੀਂ ਲੂੰ ਰਹਿਤ ਕੀਤੇ ਬੀਜ ਨੂੰ ਦੋ ਤੋਂ ਚਾਰ ਘੰਟੇ ਲਈ ਪਾਣੀ ਵਿੱਚ ਭਿਉਣਾ ਜ਼ਰੂਰੀ ਹੈ।
ਫਸਲ ਦਾ ਚੰਗਾ ਜੰਮ ਅਤੇ ਮੁੱਢਲੇ ਵਾਧੇ ਲਈ ਭਰਵੀਂ ਰੌਣੀ ਜ਼ਰੂਰੀ ਹੈ।
ਬਿਜਾਈ ਹਰ ਹਾਲਤ ਵਿੱਚ ਅਪ੍ਰੈਲ ਨੂੰ ਕਰ ਦੇਣੀ ਚਾਹੀਦੀ ਹੈ, ਇਸ ਨਾਲ ਫਸਲ ਕੀੜੇ ਮਕੌੜਿਆਂ ਤੋਂ ਬਚ ਜਾਂਦੀ ਹੈ।
ਨਰਮੇਂ ਨੂੰ ਬਾਗਾਂ ਦੇ ਨੇੜੇ ਜਾਂ ਬਾਗਾਂ ਦੇ ਵਿੱਚ ਨਾ ਬੀਜੋ।
ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੇ ਸਹੀ ਪ੍ਰਬੰਧ ਲਈ ਭਿੰਡੀ, ਮੂੰਗੀ, ਅਰਹਰ, ਜੰਤਰ ਨੂੰ ਨਰਮੇਂ ਕਪਾਹ ਦੇ ਖੇਤਾਂ ਵਿੱਚ ਅਤੇ ਆਲੇ ਦੁਆਲੇ ਨਾ ਬੀਜੋ।
ਆਮ ਢੰਗਾਂ ਨਾਲ ਮੀਲੀ ਬੱਗ ਦੀ ਰੋਕਥਾਮ ਕਰਨਾ ਅਤੀ ਜ਼ਰੂਰੀ ਹੈ।
ਮੀਲੀ ਬੱਗ ਦੀ ਰੋਕਥਾਮ ਲਈ ਲਗਾਤਾਰ ਸਰਵੇਖਣ ਅਤੇ ਮੁਹਿੰਮ ਵਿੱਢਣ ਦੀ ਲੋੜ ਹੈ।
ਨਾਈਟ੍ਰੋਜਨ ਖਾਦ ਸਿਫਾਰਸ਼ ਕੀਤੀ ਮਾਤਰਾ ਅਨੁਸਾਰ ਹੀ ਪਾਓ ਕਿਉਂਕਿ ਇਸ ਨਾਲ ਕੀੜੇ ਮਕੌੜੇ ਘੱਟ ਹਮਲਾ ਕਰਦੇ ਹਨ।
ਹਰੇ ਤੇਲੇ ਦੀ ਰੋਕਥਾਮ ਲਈ ਛਿੜਕਾਅ ਉਦੋਂ ਕਰੋ ਜਦੋਂ ਪੱਤਿਆਂ ਦੇ ਕਿਨਾਰੇ ਹੇਠਾਂ ਵੱਲ ਮੁੜਨੇ ਸ਼ੁਰੂ ਹੋ ਜਾਣ।
ਵੱਧ ਝਾੜ ਲੈਣ ਲਈ ਪੋਟਾਸ਼ੀਅਮ ਨਾਈਟ੍ਰੇਟ 2 ਕਿਲੋਗ੍ਰਾਮ ਪ੍ਰਤੀ 100 ਲਿਟਰ ਪਾਣੀ ਪ੍ਰਤੀ ਏਕੜ ਦੇ 3-4 ਸਪਰੇਅ ਫੁੱਲਾਂ ਦੀ ਸ਼ੁਰੂਆਤ ਤੋਂ ਬਾਅਦ ਕਰੋ।
ਚਿੱਟੀ ਮੱਖੀ ਦੇ ਵਾਧੇ ਨੂੰ ਰੋਕੜ ਲਈ 15 ਸਤੰਬਰ ਤੋਂ ਮਗਰੋਂ ਸਿੰਥੈਟਿਕ ਪਰਿਥਰਾਇਡ ਜ਼ਹਿਰਾਂ ਜਿਵੇਂ ਐਲਫਾਮੈਥਰਿਨ, ਸਾਈਪਰਮੈਥਰਿਨ, ਫੈਨਵਲਰੇਟ ਅਤੇ ਡੈਲਟਾਮੈਥਰਿਨ ਦੀ ਵਰਤੋਂ ਨਾ ਕਰੋ। ਇਸ ਵੇਲੇ ਟ੍ਰਾਈਜੋਫਾਸ ਅਤੇ ਈਥੀਆਨ ਦੀ ਵਰਤੋਂ ਨੂੰ ਤਰਜੀਹ ਦਿਓ।
ਜ਼ਹਿਰਾਂ ਦੇ ਮਿਸ਼ਰਣ ਵਰਤਣ ਤੋਂ ਸੰਕੋਚ ਕਰੋ।
ਅਮਰੀਕਣ ਸੁੰਡੀ ਦੀ ਰੋਕਥਾਮ ਸ਼ੁਰੂ ਵਿੱਚ ਹੀ ਕਰੋ। ਜਦੋਂ ਸੁੰਡੀਆਂ 1.25 ਸੈਂਟੀਮੀਟਰ ਤੋਂ ਵੱਡੀਆਂ ਹੋ ਜਾਣ ਤਾਂ ਕਲੋਰਪਾਈਰੀਫਾਸ/ ਸਪਾਈਨੋਸੈਡ/ ਇੰਡੋਕਸਾਕਾਰਬ/ ਐਸੀਫੇਟ ਦੀ ਵਰਤੋਂ ਨੂੰ ਤਰਜੀਹ ਦਿਓ।
ਤੰਬਾਕੂ ਸੁੰਡੀ ਦੀ ਰੋਕਥਾਮ ਲਈ ਕਲੋਰੋਪਾਈਰੀਫਾਸ/ ਥਾਇਓਡੀਕਾਰਬ/ ਐਸੀਫੇਟ/ ਕੁਇਨਲਫਾਸ/ ਐਂਡੋਸਲਫਾਨ ਦੀ ਵਰਤੋਂ ਕਰੋ।
ਕੀੜਿਆਂ ਦੀ ਸੁੱਚਜੀ ਰੋਕਥਾਮ ਲਈ ਕੀਟਨਾਸ਼ਕ ਪ੍ਰਤੀਰੋਧੀ ਪ੍ਰਬੰਧ ਦੀ ਕਾਰਜਨੀਤੀ ਨੂੰ ਅਪਨਾਓ।
ਕੀੜਿਆਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਫਿਕਸ ਟਾਈਪ ਹੌਲੋ ਕੋਨ ਨੋਜ਼ਲ ਜਿਸ ਵਿੱਚੋਂ ਇੱਕ ਮਿੰਟ ਵਿੱਚ 500-600 ਮਿਲੀਲਿਟਰ ਛਿੜਕਾਅ ਵਾਲਾ ਪਾਣੀ ਨਿਕਲਦਾ ਹੈ, ਵਰਤੋ।