|
|

| ਖੋਜ | ਕਪਾਹ ਦਾ ਝਾੜ ਵਧਾਉਣ ਲਈ ਪੰਜਾਬ ਵਿੱਚ ਸਰ ਰਤਨ ਟਾਟਾ ਟਰਸੱਟ ਵਲੋਂ ਚਾਰ ਜ਼ਿਲਿਆਂ (ਬਠਿੰਡਾ, ਮੁਕਤਸਰ, ਮਾਨਸਾ ਅਤੇ ਫਿਰੋਜ਼ਪੁਰ) ਵਿੱਚ ਸਰਵਪੱਖੀ ਕੀਟ ਪ੍ਰਬੰਧ ਪ੍ਰਜੈਕਟ (ਆਈ. ਪੀ. ਐਮ.) ਸ਼ੁਰੂ ਕੀਤਾ ਗਿਆ ਹੈ ਜਿਸ ਅਧੀਨ ਕਿਸਾਨਾਂ ਨੂੰ ਸਰਵਪੱਖੀ ਕੀਟ ਪ੍ਰਬੰਧ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਕਪਾਹ ਦੀ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕੇ। ਇਹ ਪ੍ਰੋਜੈਕਟ ਕੀਟ ਵਿਗਿਆਨ ਵਿਭਾਗ ਵਲੋਂ 8 ਪਿੰਡਾਂ ਵਿੱਚ ਅਤੇ ਖੇਤੀਬਾੜੀ ਵਿਭਾਗ ਵਲੋਂ 256 ਪਿੰਡਾਂ ਵਿੱਚ ਚਲਾਇਆ ਜਾ ਰਿਹਾ ਹੈ।
|
ਨਰਮੇਂ ਕਪਾਹ ਉੱਤੇ ਮੀਰੀਡ ਬੱਗ ਇੱਕ ਮੁੱਖ ਕੀੜਾ ਬਣ ਕੇ ਸਾਹਮਣੇ ਆ ਰਿਹਾ ਹੈ। ਕੀੜੇ ਮਕੌੜੇ ਬੀ.ਟੀ. ਕਪਾਹ ਦੇ ਝਾੜ ਵਿੱਚ 11 ਪ੍ਰਤੀਸ਼ਤ ਤੱਕ ਕਮੀ ਕਰ ਸਕਦੇ ਹਨ। ਵੱਧ ਨੁਕਸਾਨ ਵਾਲੀ ਹਾਲਤ ਵਿੱਚ ਮੀਲੀ ਬੱਗ ਨਰਮੇਂ ਦਾ 42 ਪ੍ਰਤੀਸ਼ਤ ਤੱਕ ਝਾੜ ਘਟਾ ਸਕਦੀ ਹੈ। ਮੀਲੀ ਬੱਗ ਦੀ ਰੋਕਥਾਮ ਲਈ ਸਾਰੇ ਖੇਤ ਤੋਂ ਛਿੜਕਾਅ ਨਾਲੋਂ, ਕੇਵਲ ਪ੍ਰਭਾਵਿਤ ਬੂਟਿਆਂ ਤੇ ਛਿੜਕਾਅ ਕਰਨ ਵਾਲੀ ਤਕਨੀਕ ਵਧੇਰੇ ਕਾਰਗਰ ਸਿੱਧ ਹੋਈ ਹੈ। ਬੀ.ਟੀ. ਨਰਮਾਂ (ਬੋਲਗਾਰਡ 1) ਕੇਵਲ ਟੀਂਡੇ ਦੀਆਂ ਸੁੰਡੀਆਂ ਦਾ ਕਰਾਈ ਟੋਕਸੀਨ (ਜ਼ਹਿਰ) ਦੁਆਰਾ ਖਾਤਮਾ ਕਰਦਾ ਹੈ। ਜਦਕਿ ਬੋਲਗਾਰਡ 11 ਤੰਬਾਕੂ ਸੁੰਡੀ ਦੇ ਨਵੇਂ ਜੰਮੇ ਬੱਚਿਆਂ ਦੀ ਰੋਕਥਾਮ ਕਰਨ ਵਿੱਚ ਵੀ ਸਹਾਈ ਹੈ।
| 
| ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਬੀ.ਟੀ. ਨਰਮੇਂ ਦੀਆਂ ਦੋ ਨਵੀਆਂ ਕਿਸਮਾਂ ਆਰ.ਸੀ.ਐਚ. 314 ਅਤੇ ਆਰ.ਸੀ.ਐਚ. 308 ਸਿਫਾਰਸ਼ ਕੀਤੀਆਂ ਹਨ। ਤੰਬਾਕੂ ਸੁੰਡੀ ਦੀ ਰੋਕਥਾਮ ਲਈ ਨਵੇਂ ਗਰੁੱਪ ਦੀ ਦਵਾਈ (ਇਨਸੈਕਟ ਗਰੋਥ ਰੈਗੂਲੇਟਰ) ਰਿਮੋਨ 150 ਮਿ:ਲੀ: ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫਾਰਸ਼ ਕੀਤੀ ਗਈ ਹੈ। ਤੇਲੇ ਖਿਲਾਫ ਵਰਤੇ ਜਾਣ ਵਾਲੇ ਜ਼ਹਿਰਾਂ ਵਿੱਚ, ਤੇਲਾ ਇਮਿਡਾਕਲੋਪਰੀਡ ਦਵਾਈ ਪ੍ਰਤੀ ਸ਼ਹਿਨਸ਼ੀਲਤਾ ਪੈਦਾ ਕਰ ਰਿਹਾ ਹੈ। ਚਿੱਟੀ ਮੱਖੀ ਦੀ ਰੋਕਥਾਮ ਲਈ ਟਰਾਈਜੋਫਾਸ ਅਤੇ ਇਥਿਆਨ ਸਭ ਤੋਂ ਵਧੀਆ ਦਵਾਈਆਂ ਹਨ। ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਥਰਿਪਸ (ਜੂੰ) ਇੱਕ ਨਵਾਂ ਮੁੱਖ ਕੀੜਾ ਬਣ ਕੇ ਆ ਰਿਹਾ ਹੈ। ਸਾਲ 2003 ਦੇ ਮੁਕਾਬਲੇ ਨਰਮੇਂ ਕਪਾਹ ਵਿੱਚ ਸਰਵਪੱਖੀ ਰੋਕਥਾਮ ਕਰਕੇ ਸਾਲ 2007 ਤੱਕ ਜ਼ਹਿਰ ਪ੍ਰਤੀਸ਼ਤ ਤੱਕ ਕਮੀ ਆਈ ਹੈ। ਅਮਰੀਕਾ ਵਿੱਚ ਬੀ.ਟੀ. ਨਰਮੇਂ ਉੱਤੇ ਟੀਂਡੇ ਕਾਣੇ ਕਰਨ ਵਾਲੀਆਂ ਸੁੰਡੀਆਂ ਨੇ ਪ੍ਰਤੀਰੋਧਕਤਾ ਪੈਦਾ ਕਰ ਲਈ ਹੈ।
|
ਆਈ ਪੀ ਐਮ ਪ੍ਰੋਜੈਕਟ ਅਧੀਨ ਲਏ ਗਏ ਜ਼ਿਲਿਆਂ ਵਿੱਚ ਨਰਮੇਂ ਤੇ ਹੋਏ ਖਰਚੇ ਵਿੱਚ ਕਮੀ (ਪ੍ਰਤੀਸ਼ਤ) ਬਿਨਾਂ ਆਈ ਪੀ ਐਮ ਪ੍ਰੋਜੈਕਟ ਵਾਲੇ ਜ਼ਿਲਿਆਂ ਪਿੱਛੇ) ਸਾਲ 2008
| ਜ਼ਿਲ੍ਹਾ | ਛਿੜਕਾਅ ਵਿੱਚ ਕਮੀ | ਛਿੜਕਾਅ ਦੀ ਕੀਮਤ | ਕੁੱਲ ਪੈਦਾਵਾਰ ਵਿੱਚ ਖਰਚਾ | ਝਾੜ | ਫਾਇਦਾ | ਮਾਨਸਾ | 43.29 | 55.07 | 6.54 | 20.39 | 38.03 | ਬਠਿੰਡਾ | 41.32 | 60.96 | 8.29 | 20.84 | 39.52 | ਫਿਰੋਜ਼ਪੁਰ | 24.50 | 73.60 | 5.92 | 24.52 | 44.06 | ਮੁਕਤਸਰ | 40.00 | 73.29 | 17.92 | 25.31 | 66.02 | ਪੰਜਾਬ | 37.31 | 65.73 | 9.67 | 22.76 | 46.91 |
ਆਈ ਪੀ ਐਮ ਪ੍ਰੋਜੈਕਟ ਅਧੀਨ ਲਏ ਗਏ ਜ਼ਿਲਿਆਂ ਵਿੱਚ ਨਰਮੇਂ ਤੇ ਹੋਏ ਖਰਚੇ ਵਿੱਚ ਕਮੀ (ਪ੍ਰਤੀਸ਼ਤ) ਬਿਨਾਂ ਆਈ ਪੀ ਐਮ ਪ੍ਰੋਜੈਕਟ ਵਾਲੇ ਜ਼ਿਲਿਆਂ ਪਿੱਛੇ) ਸਾਲ 2009
| ਜ਼ਿਲ੍ਹਾ | ਛਿੜਕਾਅ ਵਿੱਚ ਕਮੀ | ਛਿੜਕਾਅ ਦੀ ਕੀਮਤ | ਕੁੱਲ ਪੈਦਾਵਾਰ ਵਿੱਚ ਖਰਚਾ | ਝਾੜ | ਫਾਇਦਾ | ਮਾਨਸਾ | 41.22 | 49.78 | 7.51 | 24.93 | 31.00 | ਬਠਿੰਡਾ | 42.42 | 54.10 | 9.70 | 21.30 | 28.85 | ਫਿਰੋਜ਼ਪੁਰ | 35.64 | 47.66 | 12.79 | 7.44 | 19.05 | ਮੁਕਤਸਰ | 36.07 | 50.26 | 8.47 | 18.32 | 33.61 | ਪੰਜਾਬ | 38.93 | 50.45 | 9.60 | 17.92 | 28.13 |
ਪੰਜਾਬ ਵਿੱਚ ਆਈ.ਪੀ.ਆਰ ਐਮ ਪ੍ਰੋਜੈਕਟ ਅਧੀਨ ਨਰਮੇਂ ਹੇਠ ਰਕਬਾ ਅਤੇ ਬਿਜਾਈ (2009) ਜ਼ਿਲ੍ਹਾ |
ਗੋਦ ਲਏ ਪਿੰਡ |
ਕੁੱਲ ਕਿਸਾਨ |
ਜਮੀਨ (ਹੈਕਟੇਅਰ) |
ਸ਼ਿਫਾਰਿਸ ਬੀ. ਟੀ. (%) | ਗੈਰ ਪ੍ਰਮਾਣਿਤ ਬੀ. ਟੀ. / ਆਮ ਕਿਸਮਾਂ (%) |
ਬੀਜਣ ਦੀ ਮਿਤੀ (%) |
ਕੁੱਲ |
ਨਰਮੇਂ ਹੇਠ |
30 ਅਪ੍ਰੈਲ ਤੋਂ ਪਹਿਲਾਂ |
1-15 ਮਈ | 15 ਮਈ ਤੋਂ ਬਾਅਦ | ਫਿਰੋਜ਼ਪੁਰ | 45 | 2067 | 16942.0 | 12488.1 | 90.10 |
9.90 | 44.00 | 42.70 | 13.30 | ਬਠਿੰਡਾ | 45 | 2965 | 12301.0 | 6528.2 | 75.68 |
24.32 | 59.60 | 39.37 | 1.03 | ਮਾਨਸਾ | 45 | 2628 | 10328.4 | 6948.0 | 80.97 | 19.03 | 26.91 | 61.38 | 11.71 | ਫਰੀਦਕੋਟ | 30 | 1402 | 4317.2 | 1742.6 | 99.70 |
0.30 | 6.90 | 93.00 | 0.10 | ਮੁਕਤਸਰ | 45 | 2122 | 12147.0 | 3786.0 | 91.50 | 8.50 | 28.80 | 62.10 | 9.10 |
ਬਰਨਾਲਾ | 15 | 936 | 3621.4 | 1019.0 | 99.30 | 0.70 | 8.00 | 89.90 | 2.10 | ਪੰਜਾਬ | 225 | 12120 | 59657.0 | 32511.9 | 89.50 |
10.50 | 29.00 | 64.80 | 6.20 |
|
 |  |
|
|
|