|
|
| jj | 
| ਬੀਜ ਦੀ ਸੋਧ ਅਤੇ ਮਾਤਰਾ | ਬੀ. ਟੀ. ਨਰਮੇ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਅੱਧਾ ਗ੍ਰਾਮ (0.5 ਗ੍ਰਾਮ) ਐਮੀਸਾਨ 6 ਅਤੇ ਇਕ ਗ੍ਰਾਮ ਦਾ ਚੌਥਾ ਹਿੱਸਾ (0.25 ਗ੍ਰਾਮ) ਸਟ੍ਰੈਪਟੋਸਾਈਕਲੀਨ ਦੇ ਘੋਲ ਵਿੱਚ ਪਾੳ।ਇਹ ਦਵਾਈ ਪ੍ਰਤੀ ਕਿਲੋ ਬੀਜ ਲਈ ਇੱਕ ਲਿਟਰ ਪਾਣੀ ਵਿਚ ਘੋਲੋ। ਲੂੰ ਰਹਿਤ ਬੀਜ ਨੂੰ 2-4 ਘੰਟੇ ਲਈ ਭਿਉਂਣਾ ਚਾਹਿਦਾ ਹੈ। ਘੋਲ ਵਿਚ ਅੱਧਾ ਗ੍ਰਾਮ ਸਕਸੀਨਿਕ ਏਸਿਡ ਵੀ ਘੋਲ ਲਓ। ਇਸ ਨਾਲ ਫਸਲ ਚੰਗੀ ਹੋਵੇਗੀ ਅਤੇ ਝਾੜ ਵੀ 10 ਪ੍ਰਤੀਸ਼ਤ ਵਧੇਗਾ। ਇਸ ਸੋਧ ਤੋਂ ਪਿਛੋਂ ਵੜੇਵਿਆਂ ਨੂੰ 5 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਗਾਚੋ 70 ਡਬਲਯੂ ਐਸ (ਇਮਿਡਾਕਲੋਪਰਿਡ) ਲਾ ਦਿਓ। ਇਸ ਨਾਲ ਫਸਲ ਨਰਮੇ ਦੇ ਤੇਲੇ ਤੋਂ ਬਚ ਜਾਵੇਗੀ।
| | | ਬੀਜ ਦੀ ਮਾਤਰਾ | 
| | | | ਲੂੰ ਰਹਿਤ ਕਰਨਾ | ਤੇਜ਼ਾਬ ਰਾਹੀਂ ਲੂੰ ਰਹਿਤ ਕੀਤੇ ਬੀਜ ਨੂੰ 2 ਤੋਂ 4 ਘੰਟੇ ਭਿਉਂਣਾ ਹੀ ਕਾਫੀ ਹੈ ਅਤੇ ਬਗੈਰ ਲੂੰ ਰਹਿਤ ਕੀਤੇ ਬੀਜ ਲਈ ਭਿਉਂਣ ਦਾ ਸਮਾਂ 6-8 ਘੰਟੇ ਹੈ ਅਤੇ ਇਸ ਘੋਲ ਵਿੱਚ ਅੱਧਾ ਗ੍ਰਾਮ ਸਕਸੀਨਿਕ ਐਸਿਡ ਵੀ ਘੋਲ ਦਿਉ। ਫਸਲ ਚੰਗੀ ਹੋਵੇਗੀ ਅਤੇ ਝਾੜ ਵੀ 10% ਵਧੇਗਾ। ਸੋਧ ਤੋਂ ਪਿਛੋਂ ਵੜੇਵਿਆਂ ਨੂੰ 5 ਗ੍ਰਾਮ ਗਾਚੋ 70 ਡਬਲਯੂ.ਐਸ. ਪ੍ਰਤੀ ਕਿੱਲੋ ਦੇ ਹਿਸਾਬ ਲਾ ਦਿਉ, ਜਿਸ ਨਾਲ ਨਰਮੇ ਦੀ ਫਸਲ ਤੇਲੇ ਤੋਂ ਬਚ ਜਾਵੇਗੀ।
|
|
|
|
|