ਰਿਫਿਊਜੀਆ ਵਿਧੀ

ਉਹ ਵਿਧੀ ਜਿਸ ਵਿੱਚ ਬੀ.ਟੀ. ਨਰਮੇਂ ਦੇ ਆਲੇ ਦੁਆਲੇ ਗੈਰ ਬੀ.ਟੀ. ਨਰਮਾ ਲਾਇਆ ਜਾਂਦਾ ਹੈ ਤਾਂ ਜੋ ਇਸ ਤੇ ਸੰਵੇਦਨਸ਼ੀਲ ਕੀੜੇ ਵਿਕਸਿਤ ਹੋ ਸਕਣ, ਜੋ ਕਿ ਬੀ.ਟੀ. ਨਰਮੇਂ ਤੋਂ ਦੁਰਲਭ ਪ੍ਰਤੀਰੋਧੀ ਕੀੜਿਆਂ ਨਾਲ ਮੇਲ ਕਰ ਸਕਣ। ਅਜਿਹਾ ਕਰਨ ਨਾਲ ਕੀੜਿਆਂ ਵਿੱਚ ਲੰਮੇ ਸਮੇਂ ਤੱਕ ਬੀ.ਟੀ. ਪ੍ਰਤੀਰੋਧਕਤਾ ਪੈਦਾ ਨਹੀਂ ਹੁੰਦੀ। ਰਿਫੀਊਜੀਆ ਵਿਧੀ ਅਧੀਨ ਕਈ ਤਰੀਕਿਆਂ ਦਾ ਵਿਕਾਸ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਗੈਰ ਬੀ.ਟੀ. ਨਰਮੇਂ ਨੂੰ ਨਰਮੇਂ ਦੇ ਆਲੇ ਦੁਆਲੇ ਜਾਂ ਇੱਕ ਪਾਸੇ ਲਾਇਆ ਜਾਂਦਾ ਹੈ। ਇਨ੍ਹਾਂ ਵਿਚ ਦੋ ਤਰੀਕੇ ਇਸ ਪ੍ਰਕਾਰ ਹਨ:

  • ਟੀਂਡੇ ਦੀਆਂ ਸੁੰਡੀਆਂ ਵਿੱਚ ਬੀ.ਟੀ. ਨਰਮੇਂ ਪ੍ਰਤੀ ਪ੍ਰਤੀਰੋਧਕਤਾ ਨੂੰ ਰੋਕਣ ਲਈ ਬੀ.ਟੀ. ਨਰਮੇਂ ਦੇ ਖੇਤ ਦੇ ਆਲੇ ਦੁਆਲੇ 20 ਪ੍ਰਤੀਸ਼ਤ ਰਕਬਾ ਬਿਨਾਂ ਬੀ.ਟੀ. ਨਰਮੇਂ ਦੀ ਬਿਜਾਈ ਕਰੋ। ਗੈਰ ਬੀ.ਟੀ. ਨਰਮੇਂ ਤੇ ਕੀੜਿਆਂ ਦੀ ਰੋਕਥਾਮ ਲਈ ਸਿਫਾਰਸ਼ ਕੀਤੀਆਂ ਦਵਾਈਆਂ ਵਰਤੋ।

    ਜਾਂ

  • ਬੀ.ਟੀ. ਨਰਮੇਂ ਦੇ ਆਲੇ ਦੁਆਲੇ 5 ਪ੍ਰਤੀਸ਼ਤ ਰਕਬਾ ਬਿਨਾਂ ਬੀ.ਟੀ. ਨਰਮੇਂ ਦਾ ਬੀਜੋ ਅਤੇ ਇਸ ਉੱਪਰ ਕੋਈ ਛਿੜਕਾਅ ਨਾ ਕਰੋ।

ਬੀ.ਟੀ. ਨਰਮੇਂ ਨਾਲ 5 ਪ੍ਰਤੀਸ਼ਤ ਬਿਨਾਂ ਛਿੜਕਾਅ ਜਾਂ 20 ਪ੍ਰਤੀਸ਼ਤ ਛਿੜਕਾਅ ਵਾਲੀ ਰਿਫਿਊਜੀਆ ਲਗਾਉਣ ਦੀ ਵਿਧੀ

5 ਪ੍ਰਤੀਸ਼ਤ ਬਿਨਾਂ ਛਿੜਕਾਅ ਵਾਲਾ ਰਿਫੀਊਜੀਆ
(ਅੱਧੀ ਕਨਾਲ)

20 ਪ੍ਰਤੀਸ਼ਤ ਛਿੜਕਾਅ ਵਾਲਾ ਰਿਫੀਊਜੀਆ
(1.5 ਕਨਾਲ)

ਰਿਫੀਊਜੀਆ ਵਿੱਚ ਕੀੜਿਆਂ ਦੀ ਰੋਕਥਾਮ

  • ਜੇ ਬੀ.ਟੀ. ਨਰਮੇਂ ਦੇ ਆਲੇ ਦੁਆਲੇ 20 ਪ੍ਰਤੀਸ਼ਤ ਰਿਫੀਊਜੀਆ ਲਾਇਆ ਹੋਵੇ ਤਾਂ ਇਸ ਤੇ ਕੀੜਿਆ ਦੀ ਰੋਕਥਾਮ ਦੀ ਲੋੜ ਹੁੰਦੀ ਹੈ। ਇਸ ਲਈ ਹਫਤੇ ਵਿੱਚ ਦੋ ਵਾਰ ਖੇਤ ਦਾ ਸਰਵੇਖਣ ਜ਼ਰੂਰ ਕਰਨਾ ਚਾਹੀਦਾ ਹੈ।

  • ਜੇ ਕੀੜਿਆਂ ਦੀ ਸੰਖਿਆ ਨੁਕਸਾਨ ਕਰਨ ਦੀ ਹੱਦ ਤੱਕ ਪਹੁੰਚ ਜਾਵੇ ਤਾਂ ਇਨ੍ਹਾਂ ਦੀ ਰੋਕਥਾਮ ਕਰਨੀ ਜ਼ਰੂਰੀ ਹੈ।

  • ਗੈਰ ਬੀ.ਟੀ. ਰਿਫਿਊਜੀਆ ਤੇ ਮੁੱਖ ਤੌਰ ਤੇ ਅਮਰੀਕਣ ਸੁੰਡੀ, ਚਿਤਕਬਰੀ ਸੁੰਡੀ, ਤੇਲਾ ਅਤੇ ਚਿੱਟੀ ਮੱਖੀ ਦਾ ਹਮਲਾ ਹੁੰਦਾ ਹੈ। ਇਸ ਤੋਂ ਬਿਨਾਂ ਤੰਬਾਕੂ ਸੁੰਡੀ ਦਾ ਹਮਲਾ ਵੀ ਹੋ ਸਕਦਾ ਹੈ।

  • ਅਮਰੀਕਣ ਸੁੰਡੀ ਦੀਆਂ ਵੱਡੀਆਂ ਸੁੰਡੀਆਂ ਦੀ ਰੋਕਥਾਮ ਲਈ ਕਲੋਰਪਾਈਰੀਫਾਸ/ਐਸੀਫੇਟ/ਇੰਡੋਕਸਾਕਾਰਬ/ਸਪਾਈਨੋਸੈਡ ਅਤੇ ਚਿਤਕਬਰੀ ਸੁੰਡੀ ਦੀ ਰੋਕਥਾਮ ਲਈ ਸਾਈਪਰਮੈਥਰਿਨ/ਐਲਫਾਮੈਥਰਿਨ/ਡੈਲਟਾਮੈਥਰਿਨ /ਫੈਨਵੇਲਰੇਟ ਦੀ ਵਰਤੋਂ ਕਰੋ।

  • ਗੈਰ ਬੀ.ਟੀ. ਰਿਫਿਊਜੀਆ ਤੇ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਬੀ.ਟੀ. ਨਰਮੇਂ ਵਾਂਗ ਹੀ ਕਰਨੀ ਚਾਹੀਦੀ ਹੈ।

  • ਰਿਫਿਊਜੀਆ ਤੇ ਤੰਬਾਕੂ ਸੁੰਡੀ ਦਾ ਨੁਕਸਾਨ ਆਮ ਕਰਕੇ ਘੱਟ ਹੀ ਰਹਿੰਦਾ ਹੈ, ਕਿਉਂਕਿ ਟੀਂਡੇ ਦੀਆਂ ਸੁੰਡੀਆਂ ਦੀ ਰੋਕਥਾਮ ਲਈ ਵਰਤੀਆਂ ਗਈਆਂ ਦਵਾਈਆਂ ਨਾਲ ਤੰਬਾਕੂ ਸੁੰਡੀ ਦੀ ਰੋਕਥਾਮ ਵੀ ਹੋ ਜਾਂਦੀ ਹੈ।

Designed and Developed by: Dr. A. K. Dhawan. All rights reserved.