|
ਕਪਾਹ
ਪੰਜਾਬ ਦੀ ਇੱਕ ਵੱਡਮੁੱਲੀ ਵਪਾਰਕ ਫਸਲ ਹੋਣ ਸਦਕਾ ਇਹ
ਪੰਜਾਬ ਦੀ ਕਿਰਸਾਨੀ ਦੀ ਆਰਥਿਕ ਸਥਿਤੀ ਤੇ ਬਹੁਤ ਅਸਰ
ਪਾਉਂਦੀ ਹੈ। ਕਪਾਹ ਦੀ ਫਸਲ ਤੇ ਕੀੜੇ ਬਿਜਾਈ ਤੋਂ ਲੈ ਕੇ
ਪੱਕਣ ਤੱਕ ਨੁਕਸਾਨ ਪਹੁੰਚਾਉਂਦੇ ਰਹਿੰਦੇ ਹਨ। ਜਿਨ੍ਹਾਂ
ਵਿੱਚ ਅਮਰੀਕਣ ਸੁੰਡੀ, ਚਿੱਟੀ ਮੱਖੀ, ਤੰਬਾਕੂ ਸੁੰਡੀ ਅਤੇ
ਹੁਣ ਮੀਲੀ ਬੱਗ ਮੁੱਖ ਕੀੜਿਆਂ ਦੀ ਸੂਚੀ ਵਿੱਚ ਆਉਂਦੇ ਹਨ।
ਇਨ੍ਹਾਂ ਦੀ ਸੁਚੱਜੀ ਰੋਕਥਾਮ ਲਈ ਸਰਵਪੱਖੀ ਕੀਟ ਪ੍ਰਬੰਧ
ਅਪਨਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਨ੍ਹਾਂ ਦੀ ਗਿਣਤੀ
ਨੁਕਸਾਨ ਵਾਲੇ ਪੱਧਰ (ਆਰਥਿਕ ਕਗਾਰ ਤੋਂ ਉੱਪਰ) ਤੱਕ ਨਾ
ਪਹੁੰਚੇ ਅਤੇ ਨਾਲ-2 ਸਾਡੇ ਮਿੱਤਰ ਕੀੜੇ ਵੀ ਬਚੇ ਰਹਿਣ।
ਇਨ੍ਹਾਂ ਦੀ ਸੁਚੱਜੀ ਰੋਕਥਾਮ ਲਈ ਕੀੜਿਆਂ ਦੀ ਜਾਣ ਪਹਿਚਾਣ,
ਜੀਵਨ-ਚੱਕਰ ਅਤੇ ਸਰਵਪੱਖੀ ਰੋਕਥਾਮ ਬਾਰੇ ਜਾਣਕਾਰੀ ਹੋਣਾ
ਅਤਿਅੰਤ ਜ਼ਰੂਰੀ ਹੈ।
ਭਾਵੇਂ ਸਾਨੂੰ ਪਿੰਡਾਂ ਵਿੱਚ
ਇੰਟਰਨੈਟ/ਕੰਪਿਊਟਰਾਂ ਦੀ ਵਰਤੋਂ ਅਜੇ ਪੂਰੀ
ਤਰ੍ਹਾਂ ਨਹੀਂ ਹੋ ਰਹੀ ਪ੍ਰੰਤੂ ਅਜੋਕਾ ਯੁੱਗ
ਕੰਪਿਊਟਰ ਅਧਾਰਿਤ ਹੋਣ ਕਰਕੇ ਇਨਟਰਨੈਟ ਦੀ
ਜਾਣਕਾਰੀ ਮੁਹੱਈਆ ਕਰਵਾਉਣਾ ਬਹੁਤ ਜ਼ਰੂਰੀ ਹੋ ਗਿਆ
ਹੈ। ਇਸ ਪੱਖ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ
ਸਾਡੇ ਵਿਗਿਆਨੀਆਂ ਨੇ ਕੰਪਿਊਟਰ ਅਧਾਰਿਤ “ਫੈਸਲਾ
ਸਹਿਯੋਗ ਪ੍ਰਣਾਲੀ” ਜਿਸ ਵਿੱਚ ਨਰਮੇਂ ਕਪਾਹ ਦੇ
ਕੀੜਿਆਂ ਦੀ ਸਰਵਪੱਖੀ ਰੋਕਥਾਮ ਅਤੇ ਹੋਰ ਲੋੜੀਂਦੀ
ਜਾਣਕਾਰੀ ਇੱਕ ਸੁਚੱਜੇ ਢੰਗ ਨਾਲ ਪੰਜਾਬ ਦੇ
ਕਿਸਾਨਾਂ ਲਈ ਤਿਆਰ ਕੀਤੀ ਹੈ। ਇਹ ਪ੍ਰਣਾਲੀ
ਕਿਸਾਨਾਂ ਲਈ ਆਉਣ ਵਾਲੇ ਭਵਿੱਖ ਵਿੱਚ ਇੱਕ ਵਰਦਾਨ
ਸਿੱਧ ਹੋਵੇਗੀ, ਅਤੇ ਇਸ ਸਦਕਾ ਵਿਗਿਆਨਕ ਤਕਨੀਕਾਂ
ਅਤੇ ਕਿਸਾਨਾਂ ਦੇ ਕੀਟ ਪ੍ਰਬੰਧ ਸੰਬੰਧਤ ਫੈਸਲਿਆਂ
ਵਿੱਚ ਅੰਤਰ ਘਟੇਗਾ। ਇਸਦਾ ਸਭ ਤੋਂ ਮਹੱਤਵਪੂਰਨ
ਪੱਖ ਇਹ ਹੈ ਕਿ ਕੰਪਿਊਟਰ ਉੱਪਰ ਇਹ ਜਾਣਕਾਰੀ
ਤੁਹਾਡੀ ਆਪਣੀ ਭਾਸ਼ਾ ਪੰਜਾਬੀ ਵਿੱਚ ਹੈ। ਇਸ ਕਰਕੇ
ਇਸਨੂੰ ਸਮਝਣ ਵਿੱਚ ਵੀ ਕਿਸਾਨਾਂ ਨੂੰ ਕੋਈ ਮੁਸ਼ਕਲ
ਨਹੀਂ ਆਵੇਗੀ। ਮੈਂ ਆਪਣੇ ਵੱਲੋਂ ਇਨ੍ਹਾਂ
ਵਿਗਿਆਨੀਆਂ ਦੁਆਰਾ ਕੀਤੀ ਗਈ ਪਹਿਲ ਕਦਮੀ ਦੀ
ਸ਼ਲਾਘਾ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਇਹ
ਤਕਨੀਕ ਕਿਸਾਨਾਂ ਨੂੰ ਨਰਮੇਂ-ਕਪਾਹ ਦੀ ਸੁਚੱਜੀ
ਕਾਸ਼ਤ ਤੇ ਕੀਟ ਪ੍ਰਬੰਧ ਬਾਰੇ ਫੈਸਲੇ ਲੈਣ ਵਿੱਚ
ਇੱਕ ਮੀਲ ਪੱਥਰ ਸਾਬਤ ਹੋਵੇਗੀ। ਕਿਸਾਨ ਆਪਣੀ ਫਸਲ
ਨੂੰ ਕੀੜਿਆਂ ਤੋਂ ਬਚਾਅ ਸਕਣਗੇ ਤੇ ਸਮੂਚੇ ਰਾਜ
ਦੀ ਕਪਾਹ ਪੈਦਾਵਾਰ ਵੀ ਵਧੇਗੀ।
|